ਜਥਾ ਮਾਰਚ ਦਾ ਖਟਕੜ ਕਲਾਂ ਵਿਖੇ ਜ਼ੋਰਦਾਰ ਸਵਾਗਤ ਹੋਵੇਗਾ
ਜਥਾ ਮਾਰਚ ਦਾ ਖਟਕੜ ਕਲਾਂ ਵਿਖੇ ਜ਼ੋਰਦਾਰ ਸਵਾਗਤ ਹੋਵੇਗਾ
Publish Date: Sat, 07 Mar 2026 06:10 PM (IST)
Updated Date: Sun, 08 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸੀਪੀਆਈ (ਐਮ) ਜ਼ਿਲ੍ਹਾ ਸਕੱਤਰੇਤ ਦੀ ਮੀਟਿੰਗ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ।।ਜਿਸ ਦੌਰਾਨ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਸੂਬਾ ਕਮੇਟੀ ਮੀਟਿੰਗ ਦੇ ਫੈਸਲੇ ਅਨੁਸਾਰ ਜੋ ਮੰਗਾਂ ਅਤੇ ਰਾਜਨੀਤਕ ਮਾਹੌਲ ਨੂੰ ਲੈ ਕੇ ਜਥਾ ਮਾਰਚ ਸ਼ੁਰੂ ਕੀਤਾ ਜਾਵੇਗਾ।।ਇਹ ਜਥਾ ਮਾਰਚ ਪਿੰਡ ਸੁਰਸਿੰਘ ਵਾਲਾ ਤੋਂ 11 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 20 ਮਾਰਚ ਨੂੰ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਸ ਦੀ ਸਮਾਪਤੀ ਹੋਵੇਗੀ। ਇਸ ਤਰ੍ਹਾਂ ਦੇ ਜਥੇ ਪੂਰੇ ਦੇਸ਼ ਅੰਦਰ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਅਤੇ ਆਪਣੀਆਂ ਮੰਗਾਂ ਦਾ ਪ੍ਰਚਾਰ ਕਰਦੇ ਹੋਏ 24 ਮਾਰਚ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ ਵਿਖੇ ਪੁੱਜਣਗੇ। ਪੰਜਾਬ ਦੇ ਜਥੇ ਦੀ ਅਗਵਾਈ ਸੀਪੀਆਈ (ਐੱਮ) ਦੇ ਪੋਲਿਟ ਦੇ ਬਿਊਰੋ ਮੈਂਬਰ ਕਾਮਰੇਡ ਨਿਲੋਤ ਪਾਲ ਬਾਸੂ, ਕੇਂਦਰੀ ਸਕੱਤਰੇਤ ਮੈਂਬਰ ਮਹੇਸ਼ ਤੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਕਰਨਗੇ। ਜ਼ਿਲ੍ਹੇ ਦੀ ਸੀਪੀਆਈ (ਐਮ) ਵੱਲੋਂ ਖਟਕੜ ਕਲਾਂ ਵਿਖੇ ਜਥੇ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ।।ਜਿਸ ਲਈ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਮੀਟਿੰਗ ਦੌਰਾਨ ਮੈਂਬਰਸ਼ਿਪ ਦਾ ਨਵੀਨੀਕਰਨ, ਲੋਕ ਲਹਿਰ ਅਤੇ ਸੂਬਾਈ ਫੰਡ ਆਦਿ ਦੇ ਏਜੰਡੇ ਵੀ ਵਿਚਾਰੇ ਗਏ। ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਤਿਆਰੀ ਸੰਬੰਧੀ ਤਹਿਸੀਲ ਕਮੇਟੀ ਮੀਟਿੰਗਾਂ ਅੱਜ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਮੀਟਿੰਗ ਚ ਸਾਥੀ ਸੁਖਦੇਵ ਸਿੰਘ ਗਰਚਾ, ਕੁਲਦੀਪ ਝਿੰਗੜ, ਜੋਗਿੰਦਰ ਲੜੋਆ ਆਦਿ ਹਾਜ਼ਰ ਹੋਏ।