ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਥਾ ਰਵਾਨਾ
ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਥਾ ਰਵਾਨਾ
Publish Date: Thu, 26 Mar 2026 04:30 PM (IST)
Updated Date: Fri, 27 Mar 2026 04:02 AM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਮੁੱਖ ਮੰਤਰੀ ਯੋਜਨਾ ਤਹਿਤ ਤੀਰਥ ਸਥਾਨਾਂ ਦੇ ਦਰਸ਼ਨਾ ਵਾਸਤੇ ਆਪ ਦੇ ਸੀਨੀਅਰ ਆਗੂ ਮਾ. ਦਵਿੰਦਰ ਸਿੰਘ ਸਰਪੰਚ ਦੀ ਅਗਵਾਈ ਹੇਠ ਪਿੰਡ ਵਾਸੀ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਰਵਾਨਾ ਹੋਇਆ। ਮਾ. ਦਵਿੰਦਰ ਸਿੰਘ ਨੇ ਦੱਸਿਆ ਕਿ ਯਾਤਰੀਆਂ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਜ਼ਲ੍ਹਿਆਂ ਵਾਲਾ ਬਾਗ, ਸ੍ਰੀ ਗੁਰੂ ਰਵਿਦਾਸ ਮੰਦਰ, ਭਾਰਤ-ਪਾਕਿਸਤਾਨ ਦੀ ਸਰਹੱਦ ਬਾਘਾ ਬਾਰਡਰ ਤੇ ਫੌਜੀ ਜਵਾਨਾਂ ਦੀ ਸ਼ਾਨਦਾਰ ਪਰੇਡ ਦਿਖਾਈ ਜਾਵੇਗੀ। ਯਾਤਰਾ ਲਈ ਸ਼ਰਧਾਲੂਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕੰਮਾਂ ਦੀ ਤਾਰੀਫ ਕੀਤੀ। ਤੀਰਥ ਯਾਤਰਾ ਤੇ ਜਾਣ ਵਾਲਿਆਂ ਚ ਮਾ. ਦਵਿੰਦਰ ਸਿੰਘ ਸਰਪੰਚ, ਬਲਵੀਰ ਕੌਰ, ਬਾਬਾ ਸੁਰਜੀਤ ਸਿੰਘ ਝੰਡੀ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।