ਜਨਮ-ਮੌਤ ਰਜਿਸਟ੍ਰੇਸ਼ਨ ’ਚ ਸਹੀ ਜਾਣਕਾਰੀ ਦਰਜ ਹੋਵੇ : ਡਾ. ਮਿੱਤਲ
ਜਨਮ-ਮੌਤ ਰਜਿਸਟ੍ਰੇਸ਼ਨ 'ਚ ਸਹੀ ਜਾਣਕਾਰੀ ਦਰਜ ਕਰਵਾਉਣਾ ਮਹੱਤਵਪੂਰਨ-ਡਾ. ਰੇਣੂ ਮਿੱਤਲ
Publish Date: Thu, 19 Feb 2026 05:19 PM (IST)
Updated Date: Fri, 20 Feb 2026 04:07 AM (IST)

ਗਰਭਵਤੀ ਔਰਤਾਂ ਦੀ ਹਿਮੋਗਲੋਬਿਨ ਜਾਂਚ ਨਿਯਮਿਤ ਤੌਰ ’ਤੇ ਕੀਤੀ ਜਾਵੇ : ਡਾ. ਹਰੀਸ਼ ਕਿਰਪਾਲ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਸ਼ਾ ਫੈਸੀਲੀਟੇਟਰਾਂ ਨਾਲ ਇੱਕ ਮਹੱਤਵ ਪੂਰਨ ਸਮੀਖਿਆ ਮੀਟਿੰਗ ਆਯੋਜਿਤ ਕੀਤੀ। ਜਿਸ ਦੀ ਅਗਵਾਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਕੀਤੀ। ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਚੱਲ ਰਹੀਆਂ ਸਿਹਤ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਮੈਦਾਨੀ ਪੱਧਰ ਤੇ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਡਾ. ਰੇਣੂ ਮਿੱਤਲ ਮੀਟਿੰਗ ਦੌਰਾਨ ਜਨਮ ਅਤੇ ਮੌਤਾਂ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਜੇਕਰ ਜਨਮ ਤੇ ਮੌਤ ਦੀ ਘਟਨਾ ਨੂੰ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰ ਕਰਵਾ ਲਿਆ ਜਾਵੇ ਤਾਂ ਲਾਭਪਾਤਰੀ ਨੂੰ ਭਵਿੱਖ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਪਰਿਵਾਰਕ ਨੂੰ ਸਰਟੀਫਿਕੇਟ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 21 ਦਿਨਾਂ ਅੰਦਰ ਜਨਮ ਅਤੇ ਮੌਤ ਨੂੰ ਦਰਜ ਕਰਵਾਉਣ ਨਾਲ ਦੀ ਕੋਈ ਫੀਸ ਜਾਂ ਚਾਰਜਿਜ਼ ਨਹੀਂ ਦੇਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਰਜਿਸਟ੍ਰੇਸ਼ਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਜਨਮ ਦੀ ਰਜਿਸਟ੍ਰੇਸ਼ਨ ਨਾਲ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਅਤੇ ਸਕੂਲ ਦਾਖਲੇ ਲਈ ਲੋੜੀਂਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਮੌਤ ਰਜਿਸਟ੍ਰੇਸ਼ਨ ਦੇ ਲਾਭ ਜਿਵੇਂ ਜਾਇਦਾਦ ਦਾ ਉੱਤਰਾਧਿਕਾਰੀ, ਬੈਂਕ ਅਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਟੇਲੀ-ਮਾਨਸ ਸੇਵਾ ਸੰਬੰਧੀ ਫੈਸੀਲੀਟੇਟਰਾਂ ਨੂੰ ਹਦਾਇਤ ਕੀਤੀ ਕਿ ਮਾਨਸਿਕ ਸਿਹਤ ਸੇਵਾਵਾਂ ਬਾਰੇ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।।ਉਨ੍ਹਾਂ ਕਿਹਾ ਇਸ ਸੇਵਾ ਰਾਹੀਂ ਲੋਕ ਘਰ ਬੈਠੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ। ਮੀਟਿੰਗ ਦੌਰਾਨ ਜਨਨੀ ਸੁਰੱਖਿਆ ਯੋਜਨਾ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗਰਭਵਤੀ ਔਰਤਾਂ, ਖ਼ਾਸ ਕਰ ਕੇ ਹਾਈ ਰਿਸਕ ਗਰਭਵਤੀ ਮਾਵਾਂ ਨੂੰ ਤਰਜੀਹ ਦੇ ਅਧਾਰ ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ। ਸਾਰੀਆਂ ਗਰਭਵਤੀ ਔਰਤਾਂ ਦੇ ਸਮੇਂ ਸਿਰ ਐਂਟੀਨੇਟਲ ਚੈਕਅੱਪ ਕਰਵਾਉਣ ਅਤੇ ਐੱਮਸੀਪੀ ਕਾਰਡ ਲਾਜ਼ਮੀ ਤੌਰ ਤੇ ਬਣਾਉਣ ਦੀ ਹਦਾਇਤ ਦਿੱਤੀ।।ਸਕੈਨ ਲਈ ਦਿੱਤੇ ਸਮੇਂ ਅਨੁਸਾਰ ਹੀ ਮਾਵਾਂ ਨੂੰ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਸੰਸਥਾਗਤ ਜਣੇਪੇ ਨੂੰ ਪਹਿਲ ਦਿੱਤੀ ਜਾਵੇ ਅਤੇ ਗਰਭਵਤੀ ਮਹਿਲਾਵਾਂ ਨੂੰ ਨੇੜਲੇ ਆਮ ਆਦਮੀ ਕਲੀਨਿਕ ਵਿਚ ਨਿਯਮਿਤ ਜਾਂਚ ਲਈ ਭੇਜਿਆ ਜਾਵੇ। ਮੀਟਿੰਗ ਦੌਰਾਨ ਅਨੀਮੀਆ ਦੀ ਰੋਕਥਾਮ ਲਈ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ। ਗਰਭਵਤੀ ਮਹਿਲਾਵਾਂ ਦੀ ਹਿਮੋਗਲੋਬਿਨ ਜਾਂਚ ਨਿਯਮਿਤ ਤੌਰ ਤੇ ਕੀਤੀ ਜਾਵੇ।ਤੇ ਲੋੜ ਅਨੁਸਾਰ ਆਇਰਨ ਫੋਲਿਕ ਐਸਿਡ ਗੋਲੀਆਂ ਦੀ ਸਪਲਾਈ ਅਤੇ ਖੁਰਾਕ ਬਾਰੇ ਸਲਾਹ ਦਿੱਤੀ ਜਾਵੇ। ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਗੁੜ ਅਤੇ ਪੋਸ਼ਟਿਕ ਆਹਾਰ ਦੀ ਵਰਤੋਂ ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇ। ਗੰਭੀਰ ਅਨੀਮੀਆ ਦੇ ਕੇਸਾਂ ਨੂੰ ਤੁਰੰਤ ਉੱਚ ਪੱਧਰੀ ਸਿਹਤ ਕੇਂਦਰਾਂ ਤੇ ਰੈਫਰ ਕੀਤਾ ਜਾਵੇ। ।ਡਾ. ਕਿਰਪਾਲ ਨੇ ਹਾਈ ਬਲੱਡ ਪ੍ਰੈਸ਼ਰ ਦੇ ਮਾਮਲਿਆਂ ਦੀ ਪਹਿਚਾਣ ਅਤੇ ਸਮੇਂ ਸਿਰ ਇਲਾਜ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਹਾਈਪਰਟੈਂਸ਼ਨ ਪੀੜਤ ਮਰੀਜ਼ਾਂ ਨੂੰ ਦਵਾਈਆਂ ਨਿਯਮਿਤ ਲੈਣ, ਨਮਕ ਦੀ ਘੱਟ ਵਰਤੋਂ, ਤੰਦਰੁਸਤ ਜੀਵਨਸ਼ੈਲੀ ਅਤੇ ਨਿਯਮਿਤ ਕਸਰਤ ਬਾਰੇ ਜਾਗਰੂਕ ਕੀਤਾ ਜਾਵੇ। ਗਰਭਵਤੀ ਮਹਿਲਾਵਾਂ ਵਿਚ ਉੱਚ ਰਕਤਚਾਪ ਦੀ ਨਿਗਰਾਨੀ ਵਿਸ਼ੇਸ਼ ਤੌਰ ਤੇ ਕੀਤੀ ਜਾਵੇ।।ਅੰਤ ਵਿਚ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਯੋਜਨਾਵਾਂ ਨੂੰ ਮੈਦਾਨੀ ਪੱਧਰ ਤੇ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਯਕੀਨੀ ਬਣਾਉਣ।