ਇਸਤਰੀ ਜਾਗ੍ਰਿਤੀ ਮੰਚ 8 ਨੂੰ ਮਨਾਏਗਾ ਕੌਮਾਂਤਰੀ ਇਸਤਰੀ ਦਿਵਸ
ਇਸਤਰੀ ਜਾਗਰਤੀ ਮੰਚ 8 ਮਾਰਚ ਨੂੰ ਮਨਾਏਗਾ ਕੌਮਾਂਤਰੀ ਇਸਤਰੀ ਦਿਵਸ
Publish Date: Fri, 27 Feb 2026 05:09 PM (IST)
Updated Date: Fri, 27 Feb 2026 05:10 PM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਜ਼ਿਲ੍ਹਾ ਪੱਧਰ ’ਤੇ ਨਵਾਂਸ਼ਹਿਰ ਵਿਖੇ ਮਨਾਇਆ ਜਾਵੇਗਾ। ਇਹ ਫੈਸਲਾ ਨਵਾਂਸ਼ਹਿਰ ਵਿਖੇ ਹੋਈ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਕੀਤਾ। ਜਥੇਬੰਦੀ ਦੀ ਸਕੱਤਰ ਰੁਪਿੰਦਰ ਕੌਰ ਦੁਰਗਾਪੁਰ ਨੇ ਦੱਸਿਆ ਕਿ ਇਸ ਵਾਰ ਇਹ ਪ੍ਰੋਗਰਾਮ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਮਨਾਇਆ ਜਾਵੇਗਾ। ਜੋ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਵਿਚ ਬੁਲਾਰੇ ਕੌਮਾਂਤਰੀ ਇਸਤਰੀ ਲਹਿਰ ਅਤੇ ਮੌਜੂਦਾ ਸਮੇਂ ਵਿੱਚ ਇਸਤਰੀ ਵਰਗ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਨਗੇ। ਮੰਚ ਦੀ ਸੂਬਾ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ। ਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿਚ ਵਿਤਕਰਾ ਅਤੇ ਔਰਤਾਂ ਨਾਲ ਜਬਰ ਜਨਾਹ ਜਿਹੇ ਅਹਿਮ ਮੁੱਦੇ ਹਨ। ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਲੱਖਾਂ ਔਰਤਾਂ ਅਤੇ ਨਾਬਾਲਿਗ ਲੜਕੀਆਂ ਭੇਦਭਰੇ ਹਾਲਾਤਾਂ ਵਿਚ ਲਾਪਤਾ ਹੋ ਜਾਣਾ ਬਹੁਤ ਹੀ ਹੈਰਾਨਕੁੰਨ ਅਤੇ ਚਿੰਤਾਜਨਕ ਹੈ ਪਰ ਸਰਕਾਰਾਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਈ ਰਹੀਆਂ। ਉਨ੍ਹਾਂ ਨੇ ਔਰਤਾਂ ਨੂੰ ਇਸ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਦੀ ਬੇਨਤੀ ਕੀਤੀ ਹੈ। ਇਸ ਮੀਟਿੰਗ ਨੂੰ ਹਰਬੰਸ ਕੌਰ ਨਵਾਂਸ਼ਹਿਰ, ਰਣਜੀਤ ਕੌਰ ਮਹਿਮੂਦਪੁਰ, ਬਲਵਿੰਦਰ ਕੌਰ ਸਲੋਹ, ਸੁਦੇਸ਼ ਸ਼ਰਮਾ, ਮਨਜੀਤ ਕੌਰ ਅਲਾਚੌਰ ਅਤੇ ਵੀਨਾ ਸੇਠੀ ਨੇ ਵੀ ਸੰਬੋਧਨ ਕੀਤਾ।