ਪਰਿਵਾਰ ’ਚ ਔਰਤਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ
ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Tue, 10 Mar 2026 05:45 PM (IST)
Updated Date: Wed, 11 Mar 2026 04:07 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਚ ਪ੍ਰਿੰ. ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ। ਜਿਸ ਦੌਰਾਨ ਰਵਿੰਦਰ ਕੌਰ ਇੰਗਲੈਂਡ, ਕਸ਼ਮੀਰ ਕੌਰ ਇੰਗਲੈਂਡ, ਡਾ. ਜਗਜੀਤ ਸਿੰਘ ਸੰਘੇੜਾ ਇੰਗਲੈਂਡ, ਰਾਣੀ ਸ਼ੇਰਗਿੱਲ ਇੰਗਲੈਂਡ, ਗੁਰਚਰਨ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਢੀਂਡਸਾ ਅਤੇ ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ’ਚ ਵਿਦਿਆਰਥਣਾਂ ਦੇ ਮਹਿੰਦੀ, ਨੇਲ ਆਰਟ, ਹੇਅਰ ਸਟਾਈਲ ਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ। ਹਰਲੀਨ, ਗੁਰਜੋਤ, ਜਸਕਮਲ ਤੇ ਮਨਜੋਤ ਕੌਰ ਨੇ ਔਰਤਾਂ ਦੇ ਸੰਘਰਸ਼ ਅਤੇ ਸਮਾਜ ਚ ਉਨ੍ਹਾਂ ਦੀ ਭੂਮਿਕਾ ਅਧਾਰਤ ਪੇਸ਼ਕਾਰੀ ਕੀਤੀ। ਕਿਰਨ ਨੇ ਔਰਤ ਵਿਸ਼ੇ ਤੇ ਕਵਿਤਾ ਉਚਾਰਣ ਕੀਤਾ। ਪ੍ਰਿੰ. ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ।ਸਮਾਜ ਅਤੇ ਪਰਿਵਾਰ ਚ ਔਰਤਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਡਾ. ਨਿਰਦੋਸ਼ ਕੌਰ ਨੇ ਔਰਤ ਦਿਵਸ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦੇ ਹੋਏ ਦੱਸਿਆ ਕਿ 1908 ਚ ਇਸ ਦਿਵਸ ਦੀ ਸ਼ੁਰੂਆਤ ਦਾ ਮੁੱਖ ਅਧਾਰ ਅਮਰੀਕਾ ਵਿਚ ਇੱਕ ਮਜ਼ਦੂਰ ਅੰਦੋਲਨ ਹੈ, ਜਿਸ ’ਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਸਨ।।ਉਨ੍ਹਾਂ ਇਸ ਸਾਲ ਦੇ ਮਹਿਲਾ ਦਿਵਸ ਦੇ ਥੀਮ ਗਿਵ ਟੂ ਗੇਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਥੀਮ ਅਨੁਸਾਰ ਔਰਤਾਂ ਨੂੰ ਸਿੱਖਿਆ, ਬਰਾਬਰ ਤਨਖ਼ਾਹ, ਮੌਕੇ ਅਤੇ ਉਨ੍ਹਾਂ ਦੇ ਕੰਮ ਨੂੰ ਮਾਨਤਾ ਮਿਲਣੀ ਚਾਹੀਦੀ ਹੈ ਤਾਂ ਜੋ ਔਰਤਾਂ ਨੂੰ ਅੱਗੇ ਵਧਣ ਦੇ ਵਧੇਰੇ ਮੌਕੇ ਮਿਲ ਸਕਣ। ਐਡਵੋਕੇਟ ਰਵਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸ਼ ਨਾਲ ਆਪਣੇ ਸੁਪਨਿਆਂ ਨੂੰ ਖੰਭ ਲਾਉਣ ਦਾ ਸੁਨੇਹਾ ਦਿੱਤਾ। ਡਾ. ਆਸ਼ਿਮਾ ਪਾਸੀ ਨੇ ਕਿਹਾ ਕਿ ਉਹ ਚੰਗੀ ਵਿੱਦਿਆ ਹਾਸ਼ਿਲ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ। ਇਸ ਮੌਕੇ ਮਹਿਮਾਨਾਂ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਅੰਤ ’ਚ ਡਾ. ਕਰਮਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।