962 ਨੂੰ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਬਣੀ
ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ
Publish Date: Sun, 22 Feb 2026 05:15 PM (IST)
Updated Date: Mon, 23 Feb 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿਚ ਸਮਾਗਮ ਕਰਵਾਇਆ।।ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੁਰੀ, ਪ੍ਰਿੰ. ਡਾ. ਪੁਨੀਤ ਅਨੇਜਾ ਦੀ ਯੋਗ ਕਾਰਵਾਈ ਵਿਚ ਕਾਲਜ ਦੇ ਅਮਰਨਾਥ ਸੈਣੀ ਮੈਮੋਰੀਅਲ ਹਾਲ ਵਿਚ ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਵੱਲੋਂ ਮਾਂ ਬੋਲੀ ਦਿਵਸ ਮਨਾਇਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਜਸਵੀਰ ਕੌਰ ਬੈਂਸ ਅਤੇ ਮਹਿਮਾਨਾਂ ਦਾ ਪ੍ਰਿੰਸੀਪਲ ਨੇ ਸਵਾਗਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਜਸਵੀਰ ਸਿੰਘ ਨੇ ਦੱਸਿਆ ਕਿ 17 ਨਵੰਬਰ 1999 ਨੂੰ ਯੂਨੈਸਕੋ ਨੇ ਇਕ ਮਤਾ ਪਾਸ ਕਰਕੇ ਹਰ ਸਾਲ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ। 30 ਅਪ੍ਰੈਲ 1962 ਨੂੰ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਣੀ ਸੀ। ਇਸ ਸਮੇਂ ਮੁੱਖ ਮਹਿਮਾਨ ਡਾ. ਜਸਵੀਰ ਕੌਰ ਬੈਂਸ ਨੇ ਪੰਜਾਬੀ ਬੋਲੀ, ਸੱਭਿਆਚਾਰ ਬਾਰੇ ਵਿਚਾਰ ਪ੍ਰਗਟਾਉਂਦਿਆਂ ਕਾਲਜ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।।ਉਨ੍ਹਾਂ ਦੱਸਿਆ ਕਿ 15 ਕਰੋੜ ਤੋਂ ਉੱਪਰ ਪੰਜਾਬੀ ਬੋਲਣ ਵਾਲੇ ਲੋਕ ਵੱਖ-ਵੱਖ ਦੇਸ਼ਾਂ ਵਿਚ ਵਸਦੇ ਹਨ।।ਵਿਸ਼ਵ ਵਿਚ ਪੰਜਾਬੀ ਦਾ 10ਵਾਂ ਸਥਾਨ ਹੈ। ਪੰਜਾਬੀ ਵਿਭਾਗ ਵਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਡਾ. ਜਸਵੀਰ ਕੌਰ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੀ ਵਿਦਿਆਰਥਣ ਦਿਲਪ੍ਰੀਤ ਕੌਰ, ਪਰਮਿੰਦਰ ਕੌਰ, ਸਿਮਰਨ ਢੱਲਾ, ਲਵਪ੍ਰੀਤ, ਸਾਨੀਆਂ, ਸਮੀਰ, ਮੀਨਾ ਕੁਮਾਰੀ, ਜਸਲੀਨ ਕੌਰ, ਹਰਜੋਤ ਕੌਰ, ਅਨੁਰਾਗ, ਕ੍ਰਿਤਿਕਾ ਆਦਿ ਨੇ ਕਵਿਤਾਵਾਂ, ਭੰਗੜਾ, ਗੀਤ ਅਤੇ ਨਾਟਕ ਪੇਸ਼ ਕੀਤਾ।।ਇਸ ਮੌਕੇ ਸਟੇਜ ਸੰਚਾਲਨ ਡਾ. ਜਸਵੀਰ ਸਿੰਘ ਨੇ ਕੀਤਾ। ਪ੍ਰੋ. ਮਰਿਦੁਲਾ ਕਾਲੀਆ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।।ਇਸ ਮੌਕੇ ਡਾ. ਅੰਬਿਕਾ ਗੌੜ, ਪ੍ਰੋ. ਨਵਦੀਪ ਕੌਰ, ਪ੍ਰੋ. ਰੋਬਿਨ ਕੁਮਾਰ, ਡਾ. ਨੀਰਜ ਕੁਮਾਰ ਸੱਦੀ, ਡਾ. ਜਸਪ੍ਰੀਤ ਕੌਰ, ਪ੍ਰੋ. ਸੁਰਜੀਤ ਕੌਰ, ਪ੍ਰੋ. ਨੀਰਜ ਕਟਾਰੀਆ ਤੇ ਸ਼੍ਰੀਕਾਂਤ ਪਾਠਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।