ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਅੰਤਰਰਾਸ਼ਟਰੀ ਦਿਵਸ ਮਨਾਇਆ ਰਾਜਾ ਸਾਹਿਬ ਸਕੂਲ ਝਿੰਗੜਾ ਵਿਖੇ ਅੰਤਰਰਾਸ਼ਟਰੀ ਦਿਵਸ ਮਨਾਉਂਦੇ ਵਿਦਿਆਰਥੀ ਤੇ ਸਟਾਫ ਮੈਂਬਰਾਨ। ਪੰਜਾਬੀ ਜਾਗਰਣ
Publish Date: Sun, 08 Mar 2026 05:02 PM (IST)
Updated Date: Mon, 09 Mar 2026 04:03 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਰਾਜਾ ਸਾਹਿਬ ਸਕੂਲ ਝਿੰਗੜਾ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ। ਇਸ ਮੌਕੇ ਐਸ਼ਵਰਿਆ ਨੇ ਔ੍ਰਰਤ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਚਰਚਾ ਕੀਤੀ। ਲੈਕ. ਰੋਬੀ ਕੁਮਾਰੀ ਨੇ ਸਮਾਜ ਵਿਚ ਔਰਤ ਮਰਦ ਦੇ ਬਰਾਬਰਤਾ ਕਿਉਂ ਜ਼ਰੂਰੀ ਹੈ ਤੇ ਔਰਤ ਦੇ ਸਮਾਜ ਨੂੰ ਕਿਤੇ ਅੱਗੇ ਲਿਜਾ ਸਕਦੀ ਹੈ ਵਾਲੇ ਪਰਚਾ ਪੜ੍ਹਿਆ। ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਅਜੋਕੇ ਸਮੇਂ ਵਿਚ ਔਰਤ ਦੀ ਸਥਿਤੀ ਤੇ ਗੁਰਬਾਣੀ ਦੀ ਲੋਅ ਵਿਚ ਔਰਤ ਦਾ ਵਿਕਾਸ ਵਾਲੇ ਭਾਵਪੂਰਤ ਟਿੱਪਣੀਆਂ ਕੀਤੀਆਂ। ਕਮਲਜੀਤ ਕੌਰ ਨੇ ਔਰਤ ਨੂੰ ਸਿੱਖਿਅਤ ਕਰਨਾ ਕਿਉਂ ਜ਼ਰੂਰੀ ਹੈ ਬਾਰੇ ਦੱਸਿਆ। ਬੱਚਿਆਂ ਵੱਲੋਂ ਪੇਟਿੰਗ, ਕਵਿਤਾ ਤੇ ਲੇਖ ਲਿਖ ਕੇ ਔ੍ਰਰਤ ਦਿਵਸ ਨੂੰ ਅਦਾਇਗੀ ਪ੍ਰੋਗਰਾਮ ਦੇ ਅਧੀਨ ਇਕਬਾਲ ਕੌਰ ਤੇ ਔਰਤਾਂ ਦੀਆਂ ਵਿਸ਼ਵ ਪ੍ਰਤੀ ਵੱਡਮੁੱਲੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸਮੌਕੇ ਜਸਵਿੰਦਰ ਕੌਰ, ਬਲਵੀਰ ਕੌਰ, ਨਰਿੰਦਰ ਕੌਰ, ਅਜੈ ਕੁਮਾਰ, ਰੋਲਿਕ ਕੁਮਾਰੀ, ਮੈਨੇਜਰ ਕਮਲਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।