ਰਸੋਈ ਗੈਸ ਦੇ ਰੇਟਾਂ ’ਚ ਕੀਤਾ ਵਾਧਾ ਚਿੰਤਾਜਨਕ
ਰਸੋਈ ਗੈਸ ਦੇ ਰੇਟਾਂ ਵਿਚ ਕੀਤਾ ਵਾਧਾ ਚਿੰਤਾਜਨਕ
Publish Date: Sun, 15 Mar 2026 04:28 PM (IST)
Updated Date: Mon, 16 Mar 2026 04:04 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਅਮਰੀਕਨ ਸਾਮਰਾਜ ਵੱਲੋਂ ਈਰਾਨ ਤੇ ਕੀਤਾ ਹਮਲਾ ਯੁੱਧ ਅਪਰਾਧ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪਿੰਡਾਂ ਵਿਚ ਸਾਮਰਾਜ ਅਤੇ ਜੰਗ ਵਿਰੋਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਇਹ ਮੀਟਿੰਗ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਮੁੱਖ ਰੱਖ ਕੇ ਕੀਤੀਆਂ ਜਾ ਰਹੀਆਂ ਹਨ। ਪਿੰਡ ਟੌਂਸਾ, ਬਣਾ ਅਤੇ ਰੈਲਮਾਜਰਾ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਬੀਬੀ ਸ਼ਸ਼ੀ ਰਾਣਾ, ਸਤਪਾਲ ਸਿੰਘ, ਕਰਨੈਲ ਸਿੰਘ, ਮਨੋਹਰ ਲਾਲ ਅਤੇ ਸੁਖਜਿੰਦਰ ਸਿੰਘ ਨੇ ਕਿਹਾ ਕੇ ਅਮਰੀਕਣ ਸਾਮਰਾਜੀ ਜੁੰਡਲੀ ਵੱਲੋਂ ਈਰਾਨ ਤੇ ਕੀਤਾ ਜੰਗੀ ਹਮਲਾ ਨਿੰਦਣਯੋਗ ਹੈ। ਪੂਰੀ ਦੁਨੀਆ ਦੇ ਲੋਕ ਜੰਗ ਨਹੀਂ ਅਮਨ ਚਾਹੁੰਦੇ ਹਨ। ਇਸ ਲਈ ਅਮਰੀਕਨ ਸਾਮਰਾਜ ਜੰਗ ਨੂੰ ਤੁਰੰਤ ਬੰਦ ਕਰੇ। ਆਗੂਆਂ ਨੇ ਕਿਹਾ ਕਿ ਜੰਗ ਬਾਜਾਂ ਨੇ ਈਰਾਨ ਵਿਚ ਜੋ ਸਕੂਲੀ ਬੱਚਿਆਂ ਦਾ ਕਤਲ ਕੀਤਾ ਹੈ, ਉਹ ਯੁੱਧ ਅਪਰਾਧ ਹੈ ਅਤੇ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਨ੍ਹਾਂ ਖੂਨੀ ਜੰਗ ਬਾਜਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਹੋਵੇਗੀ। ਇਨਾਂ ਸਾਮਰਾਜੀ ਜੰਗ ਬਾਜਾਂ ਦੇ ਹਮਲੇ ਕਾਰਨ ਪੂਰੀ ਦੁਨੀਆ ਵਿਚ ਰਸੋਈ ਗੈਸ ਅਤੇ ਤੇਲ ਲਈ ਹਾਹਾਕਾਰ ਮੱਚ ਗਈ ਹੈ। ਜੇਕਰ ਯੁੱਧ ਹੋਰ ਲਮਕ ਗਿਆ ਤਾਂ ਦੁਨੀਆ ਦਾ ਰਸੋਈ ਗੈਸ ਅਤੇ ਤੇਲ ਦਾ ਵੱਡਾ ਸੰਕਟ ਖੜਾ ਹੋ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ ਅਤੇ ਸਾਰੇ ਲੋਕਾਂ ਨੂੰ ਰਸੋਈ ਗੈਸ ਮਿਲਣਾ ਆਸਾਨ ਅਤੇ ਯਕੀਨੀ ਬਣਾਵੇ, ਕਿਉਂਕਿ ਬੇਰੁਜਗਾਰੀ ਅਤੇ ਗੁਰਬਤ ਦੇ ਮਾਰੇ ਕਿਸਾਨ, ਮਜ਼ਦੂਰ ਅਤੇ ਕਿਰਤੀ ਲੋਕ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਆਪਣੀ ਰਸੋਈ ਚਲਾ ਰਹੇ ਹਨ ਅਤੇ ਸਰਕਾਰ ਵੱਲੋਂ ਗੈਸ ਦੇ ਰੇਟਾਂ ਵਿਚ ਕੀਤਾ ਵਾਧਾ ਬੇਲੋੜਾ ਬੋਝ ਹੈ। ਮੀਟਿੰਗ ਵਿਚ ਸਾਮਰਾਜ ਤੇ ਜੰਗ ਵਿਰੁੱਧ ਜੋਰਦਾਰ ਨਾਰੇਬਾਜੀ ਕੀਤੀ ਅਤੇ ਅਮਨ ਦੀ ਮੰਗ ਕੀਤੀ ਗਈ।