7 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
ਤਸਵੀਰ ਸਮੇਤ ----7 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
Publish Date: Sat, 24 Jan 2026 06:38 PM (IST)
Updated Date: Sun, 25 Jan 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਨੌਜਵਾਨ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁਲਿਸ ਥਾਣਾ ਸਿਟੀ ਬੰਗਾ ਦੇ ਏਐੱਸਆਈ ਜਸਕਰਨ ਸਿੰਘ ਸਮੇਤ ਸੀਨੀਅਰ ਕਾਂਸਟੇਬਲ ਹੈਪੀ, ਸੀਨੀਅਰ ਮਹਿਲਾ ਕਾਂਸਟੇਬਲ ਅੰਜਨਾ ਕੁਮਾਰੀ ਅਤੇ ਪੰਜਾਬ ਹੋਮ ਗਾਰਡ ਇੰਦਰਜੀਤ ਸਿੰਘ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਸਰਕਾਰੀ ਗੱਡੀ ਵਿਚ ਸਵਾਰ ਹੋ ਕੇ ਮੁਕੰਦਪੁਰ ਰੋਡ ਤੋਂ ਪਿੰਡ ਗੋਸਲਾ ਨਹਿਰ ਵੱਲ ਨੂੰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਾਹਮਣੇ ਤੋਂ ਆ ਰਹੇ ਇਕ ਨੌਜਵਾਨ ਨੂੰ ਦੇਖਿਆ ਜਿਹੜਾ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿਚ ਫੜੀ ਪਾਰਦਰਸ਼ੀ ਲਿਫਾਫੀ ਘਾਹ-ਫੂਸ ਵਿਚ ਸੁੱਟ ਕੇ ਪਿੱਛੇ ਨੂੰ ਭੱਜਣ ਲੱਗਾ ਸੀ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਣ ਤੇ ਉਸ ਨੇ ਆਪਣਾ ਨਾਂਅ ਜਸਕੀਰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੁਹੱਲਾ ਗਾਂਧੀ ਨਗਰ ਬੰਗਾ ਦੱਸਿਆ। ਪੁਲਿਸ ਨੇ ਨੌਜਵਾਨ ਵੱਲੋਂ ਸੁੱਟੀ ਲਿਫਾਫੀ ਚੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮ ਜਸਕੀਰਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।