ਮਹਾਸ਼ਿਵਰਾਤਰੀ ਮੌਕੇ ਮੂਰਤੀਆਂ ਦੀ ਸਥਾਪਨਾ ਕੀਤੀ
ਮਹਾਂ ਸ਼ਿਵਰਾਤਰੀ ਮੌਕੇ ਮੂਰਤੀਆਂ ਦੀ ਸਥਾਪਨਾ ਕੀਤੀ
Publish Date: Sun, 15 Feb 2026 06:34 PM (IST)
Updated Date: Mon, 16 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਸੂਰਾਪੁਰ ਵਾਸੀਆਂ ਵੱਲੋਂ ਮਹਾਂ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਪਿਛਲੇ ਤਿੰਨ ਦਿਨਾਂ ਤੋਂ ਮੰਦਰ ਵਿਚ ਸਵਾਮੀ ਦਿਆਲ ਦਾਸ ਬਾਉੜੀ ਸਾਹਿਬ ਵਾਲਿਆਂ ਦੀ ਪ੍ਰੇਰਨਾ ਅਤੇ ਅਸ਼ੀਰਵਾਦ ਸਦਕਾ ਪੂਜਾ ਅਚਾਰੀਆ ਪੰਡਿਤ ਚੰਦਰਕਾਂਤ ਸ਼ਾਸਤਰੀ ਰੋਪੜ ਵਾਲੇ, ਪੰਡਿਤ ਸੁਨੀਲ ਕੁੜਿਆਲ, ਪੰਡਿਤ ਪ੍ਰਭਾਕਰ ਸ਼ਰਮਾ, ਪੰਡਿਤ ਜਤਿੰਦਰ ਸ਼ਰਮਾ ਨੇ ਸ਼ਰਧਾ ਭਾਵਨਾ ਨਾਲ ਕੀਤੀ। ਅੱਜ ਭਗਵਾਨ ਸ਼੍ਰੀ ਸ਼ਿਵ ਪਰਿਵਾਰ ਜੀ ਦੀ ਮੂਰਤੀ ਪ੍ਰਤਿਸ਼ਠਾ ਵੇਦ ਮੰਤਰਾਂ ਨਾਲ ਸੰਪਨ ਕਰਕੇ ਯੱਗ ਸੰਪੂਰਨ ਕਰਵਾਇਆ ਗਿਆ। ਰਾਮ ਸ਼ਾਹ ਚੇਚੀ ਚੇਅਰਮੈਨ ਪੀਏਡੀਬੀ ਸੂਰਾਪੁਰ ਨੇ ਦੱਸਿਆ ਕਿ ਇਸ ਮੌਕੇ ਕਾਂਵੜੀਏ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਸ਼ਿਵਲਿੰਗ ’ਤੇ ਚੜ੍ਹਾਇਆ। ਸਮੂਹ ਸ਼ਿਵ ਭਗਤਾਂ ਨੇ ਸ਼ਿਵ ਭੋਲੇ ਭੰਡਾਰੀ ਅਤੇ ਗਣਪਤੀ ਮਾਹਰਾਜ ਜੀ ਦੀਆਂ ਪੁਰਾਣੀ ਮੂਰਤੀਆਂ ਦੇ ਸਥਾਨ ’ਤੇ ਨਵੀਂ ਮੂਰਤੀਆਂ ਦੀ ਸਥਾਪਨਾ ਸਵਾਮੀ ਦਿਆਲ ਦਾਸ ਮਾਹਰਾਜ ਬੌੜੀ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ। ਇਸ ਮੌਕੇ ਸਮੂਹ ਪਿੰਡ ਵਾਸੀ ਠੇਕੇਦਾਰ ਰਾਜ ਕੁਮਾਰ ਚੇਚੀ, ਧਰਮ ਚੰਦ ਕਸਾਨਾ, ਅਸ਼ੋਕ ਕੁਮਾਰ ਕਸਾਨਾ, ਮਾਸਟਰ ਓਮਨਾਥ, ਚੌਧਰੀ ਚਰਨਦਾਸ, ਕਮਲਦੇਵ, ਮਿਸਤਰੀ ਗੁਰਮੀਤ ਸਿੰਘ ਬਿੱਟੂ, ਜਸਵੰਤ ਰਾਏ ਭਗਤ, ਕਮਲ ਕਸਾਣਾ, ਵਿਜੇ ਕੁਮਾਰ, ਰਕੇਸ਼ ਚੰਦ, ਸੁਭਾਸ਼ ਕਾਲਾ, ਸ਼ਾਮ ਲਾਲ ਭੁੰਬਲਾ, ਕੇਵਲ ਕ੍ਰਿਸ਼ਨ, ਰਾਜੀ ਹਲਵਾਈ, ਵਾਸਦੇਵ ਚੇਚੀ, ਮਿਸਤਰੀ ਗੁਰਮੁਖ ਸਿੰਘ, ਸੁਭਾਸ਼ ਚੰਦਰ ਆਦਿ ਪਿੰਡ ਦੀਆਂ ਬੀਬੀਆਂ ਭੈਣਾਂ ਅਤੇ ਬੱਚਿਆਂ ਨੇ ਮੰਦਰ ਵਿਚ ਹਾਜ਼ਰੀਆਂ ਭਰੀਆਂ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।