ਪ੍ਰਾਚੀਨ ਸ਼ਿਵ ਮੰਦਿਰ ਬਿਡੀਆਂਵਾਲਾ ਵਿਖੇ ਮੂਰਤੀ ਸਥਾਪਨਾ ਉਤਸਵ ਮਨਾਇਆ
ਪ੍ਰਾਚੀਨ ਸ਼ਿਵ ਮੰਦਿਰ ਬਿਡੀਆਂਵਾਲਾ ਵਿਖੇ ਮੂਰਤੀ ਸਥਾਪਨਾ ਉਤਸਵ ਮਨਾਇਆ
Publish Date: Tue, 20 Jan 2026 06:19 PM (IST)
Updated Date: Wed, 21 Jan 2026 04:10 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪ੍ਰਾਚੀਨ ਸ਼ਿਵ ਮੰਦਿਰ ਬਿਡੀਆਂਵਾਲਾ ਵਿਖੇ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਉਤਸਵ ਬਹੁਤ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ। ਇਸ ਮੌਕੇ ਸਵੇਰੇ ਹਵਨ ਕੀਤਾ ਅਤੇ ਸ਼੍ਰੀ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ। ਪਾਠ ਦੀ ਭੇਂਟ ਚੜ੍ਹਾਉਣ ਤੋਂ ਬਾਅਦ ਔਰਤਾਂ ਨੇ ਭਜਨ ਕੀਰਤਨ ਕੀਤਾ। ਸ਼ਹਿਰ ਵਾਸੀਆਂ ਦੇ ਇੱਕ ਸਮੂਹ, ਜਿਨ੍ਹਾਂ ਵਿਚ ਹੁਕਮ ਰਾਏ ਸੋਨੀ, ਰਾਣਾ ਬਲਬੀਰ ਸਿੰਘ, ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ, ਵਰਿੰਦਰ ਸਿੰਘ ਸੈਣੀ, ਰਾਜੀਵ ਆਨੰਦ ਰਾਜੂ, ਵਿਕਾਸ ਧੀਮਾਨ ਵਿੱਕੀ, ਬ੍ਰਾਹਮਣ ਸਭਾ ਬਲਾਚੌਰ ਦੇ ਪ੍ਰਧਾਨ ਵਿਕਾਸ ਕੁਮਾਰ ਗੋਲਡੀ, ਨੰਦ ਕਿਸ਼ੋਰ ਸ਼ਰਮਾ, ਭੁਪਿੰਦਰ ਰਾਣਾ, ਬਬਲੂ ਰਾਣਾ, ਵਰਿੰਦਰ ਕੁਮਾਰ ਪਾਠਕ, ਨੀਲਕਾਂਤ ਰਾਣਾ, ਕੌਂਸਲਰ ਬਿੱਟੂ ਰਾਣਾ, ਸ਼ਾਲੂ ਸੋਨੀ ਅਤੇ ਜੋਤੀਸਵਰੂਪ ਪਾਠਕ ਸ਼ਾਮਲ ਸਨ। ਇਸ ਮੌਕੇ ਮੰਦਰ ਵਿਚ ਧਾਰਮਿਕ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤਾ। ਮਹਾਰਾਜ ਬਿਡੀਆਵਾਲੇ ਜੀ ਦੀ ਮੂਰਤੀ ਦੀ ਸਮੂਹਿਕ ਤੌਰ ਤੇ ਪੂਜਾ ਕੀਤੀ। ਦੁਪਹਿਰ ਨੂੰ ਇੱਕ ਦਾਅਵਤ ਦਾ ਆਯੋਜਨ ਕੀਤਾ ਗਿਆ। ਜੋ ਦੇਰ ਸ਼ਾਮ ਤੱਕ ਜਾਰੀ ਰਿਹਾ।