‘ਆਪ’ ਸਰਕਾਰ ਤੇ ਹਾਈਕਮਾਂਡ ਵੱਲੋਂ ਸੌਂਪੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੀ : ਲੋਹਟੀਆ
ਆਪ ਸਰਕਾਰ ਅਤੇ ਹਾਈਕਮਾਂਡ ਵੱਲੋਂ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੀ-ਹਰਜੋਤ ਕੌਰ ਲੋਹਟੀਆ
Publish Date: Thu, 01 Jan 2026 05:14 PM (IST)
Updated Date: Fri, 02 Jan 2026 04:06 AM (IST)

* ਹਰਜੋਤ ਕੌਰ ਲੋਹਟੀਆ ਮਹਿਲਾ ਵਿੰਗ ਦੋਆਬਾ ਜ਼ੋਨ ਦੇ ਇੰਚਾਰਜ ਨਿਯੁਕਤ 01ਐਨਐਸਆਰ08ਪੀ ਮਹਿਲਾ ਵਿੰਗ ਦੋਆਬਾ ਜ਼ੋਨ ਦੇ ਨਵ-ਨਿਯੁਕਤ ਇੰਚਾਰਜ ਹਰਜੋਤ ਕੌਰ ਲੋਹਟੀਆ। ਪੰਜਾਬੀ ਜਾਗਰਣ ਦੇਸ ਰਾਜ ਬੰਗਾ, ਪੰਜਾਬੀ ਜਾਗਰਣ ਮੁਕੰਦਪੁਰ : ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਮਹਿਲਾ ਆਗੂ ਹਰਜੋਤ ਕੌਰ ਲੋਹਟੀਆ ਦੀ ਦੂਰਦ੍ਰਿਸ਼ਟੀ ਵਾਲੀ ਸੂਝਬੂਝ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਪ੍ਰਤੀ ਵੱਡੀ ਜਿੰਮੇਵਾਰੀ ਸੌਂਪਦੇ ਦੁਆਬਾ ਜੋਨ ਮਹਿਲਾ ਵਿੰਗ ਦੇ ਇੰਚਾਰਜ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਪੱਧਰ ’ਤੇ ਵੋਟਾਂ ਪ੍ਰਾਪਤ ਕਰਕੇ ਵਿਧਾਨ ਸਭਾ ਹਲਕਾ ਬੰਗਾ ’ਚ ਆਮ ਆਦਮੀ ਪਾਰਟੀ ਦੀਆਂ ਪਹਿਲੀ ਵਾਰ ਜੜਾਂ ਮਜ਼ਬੂਤ ਕਰਨ ਦਾ ਕਾਰਜ ਹਰਜੋਤ ਕੌਰ ਲੋਹਟੀਆ ਨੇ ਹੀ ਕੀਤਾ ਸੀ। ਆਮ ਆਦਮੀ ਪਾਰਟੀ ਦੇ ਸੱਤਾ ’ਚ ਹੋਣ ਕਾਰਨ ਹਰਜੋਤ ਕੌਰ ਲੋਹਟੀਆ ਲੋਕਾਂ ਦੇ ਹਰ ਤਰ੍ਹਾਂ ਦੇ ਕੰਮ ਕਰਵਾ ਰਹੇ ਨੇ ਅਤੇ ਲੋਕਾਂ ਦੀ ਹਮਦਰਦੀ ਜਿੱਤ ਰਹੇ ਹਨ। ਆਮ ਲੋਕ ਉਨ੍ਹਾਂ ਨੂੰ ਆਪਣਾ ਹਰਮਨ ਪਿਆਰਾ ਆਗੂ ਮੰਨਣ ਲੱਗੇ ਹਨ। ਪਾਰਟੀ ਹਾਈ ਕਮਾਂਡ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਨਜ਼ਰ ਆ ਰਹੀਆਂ ਹਨ। ਇਸ ਨਿਯੁਕਤੀ ਤੇ ਆਗੂਆਂ ਵੱਲੋਂ ਭਰਪੂਰ ਸ਼ਬਦਾਂ ਵਿਚ ਜਿੱਥੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਆਗੂਆਂ ਵੱਲੋਂ ਅਹੁਦੇ ਵਾਸਤੇ ਵਧਾਈ ਵੀ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਹਾਈ ਕਮਾਂਡ ਵੱਲੋਂ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੀ ਅਤੇ ਪਾਰਟੀ ਪ੍ਰਤੀ ਹਮੇਸ਼ਾਂ ਵਫਾਦਾਰ ਰਹਾਂਗੀ।