ਮੀਟਿੁੰਗ ਦੌਰਾਨ ਹੁਸਨ ਲਾਲ ਪ੍ਰਧਾਨ ਚੁਣੇ
ਹੁਸਨ ਲਾਲ ਪ੍ਰਧਾਨ ਚੁਣੇ ਗਏ
Publish Date: Sat, 14 Mar 2026 05:41 PM (IST)
Updated Date: Sun, 15 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਪਿੰਡ ਸਲੋਹ ਦੇ ਦਮੜੀ ਭੇਂਟ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਲ ਦੀ ਪ੍ਰਧਾਨਗੀ ਹੇਠ ਹੋਈ।।ਜਿਸ ਵਿਚ ਪਿਛਲੀ ਕਮੇਟੀ ਵੱਲੋਂ ਲੇਖਾ ਜੋਖਾ ਅਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਪਿਛਲੀ ਕਮੇਟੀ ਦੇ ਤਿੰਨ ਸਾਲ ਦਾ ਸਮਾਂ ਪੁਰਾ ਹੋਣ ਤੋਂ ਬਾਅਦ ਨਵੀਂ ਕਮੇਟੀ ਨੂੰ ਸਰਵਸੰਮਤੀ ਨਾਲ ਚੋਣ ਕੀਤੀ। ਇਸ ਕਮੇਟੀ ਵਿਚ ਸਮਾਜ ਸੇਵਕ ਹੁਸਨ ਲਾਲ ਸੇਵਾਮੁਕਤ ਡਿਪਟੀ ਰਜਿਸਟਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੂਣਿਆ। ਇਸ ਕਮੇਟੀ ਦੇ ਅਹੁਦੇਦਾਰਾਂ ਵਿਚ ਮਨਜੀਤ ਕੁਮਾਰ ਵਾਈਸ ਪ੍ਰਧਾਨ, ਸੰਦੀਪ ਕੁਮਾਰ ਮੁੱਖ ਕੈਸ਼ੀਅਰ, ਰਾਮ ਕੁਮਾਰ ਵਾਇਸ ਕੈਸ਼ੀਅਰ, ਸੁਦਾਗਰ ਰਾਮ ਸਕੱਤਰ ਤੋਂ ਇਲਾਵਾ ਕਾਰਜਕਰਨੀ ਮੈਬਰਾਂ ਵਿਚ ਪਰਮਜੀਤ ਕੜਰੇ ਸੇਵਾਮੁਕਤ ਇੰਸਪੈਕਟਰ, ਹੁਕਮ ਸਿੰਘ ਜੱਸਲ, ਪ੍ਰੇਮ ਕੁਮਾਰ, ਕੁਲਦੀਪ ਰਾਮ, ਸਾਹਿਲ, ਮਨਵੀਰ, ਇਸ਼ਾਨ ਮੈਂਬਰ ਮੰਗਤ ਰਾਮ, ਬਲਜਿੰਦਰ ਕੁਮਾਰ, ਵੰਸ ਕੁਮਾਰ, ਸਾਹਿਲ ਮੈਂਬਰ ਨੂੰ ਚੁਣਿਆ ਗਿਆ। ਨਵੇ ਚੁਣੇ ਗਏ ਪ੍ਰਧਾਨ ਹੁਸਨ ਲਾਲ ਨੇ ਪਿੰਡ ਨਗਰ ਨਿਵਾਸੀਆਂ ਵੱਲੋਂ ਗੁਰੂ ਘਰ ਦੀ ਸੇਵਾ ਲਈ ਦਿੱਤੀ ਜ਼ਿੰਮੇਵਾਰੀ ਨੂੰ ਸਿਰ ਮੱਥੇ ਕਬੂਲ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤਾ ਨੂੰ ਭਰੋਸਾ ਦਵਾਉਂਦਾ ਹਾਂ ਕਿ ਉਹ ਗੁਰੂ ਘਰ ਦੇ ਸਾਰੇ ਹੀ ਧਾਰਮਿਕ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਘਰ ਘਰ ਪਹੁੰਚਾਵਾਂਗਾ।