ਐੱਚਪੀ ਗੈਸ ਏਜੰਸੀ ਦੇ ਕੁਨੈਕਸ਼ਨ ਬਦਲਣ ਦੀ ਮੰਗ
ਐੱਚਪੀ ਗੈਸ ਏਜੰਸੀ ਦੇ ਕੁਨੈਕਸ਼ਨ ਇੰਡੀਅਨ ਗੈਸ ਏਜੰਸੀ 'ਚ ਬਦਲੇ ਜਾਣ-ਖਪਤਕਾਰ
Publish Date: Sat, 31 Jan 2026 03:57 PM (IST)
Updated Date: Sun, 01 Feb 2026 04:02 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਪਿਛਲੇ ਕਈ ਮਹੀਨਿਆਂ ਤੋਂ ਕਥਿਤ ਤੌਰ ਤੇ ਗੈਸ ਏਜੰਸੀ ਤੋਂ ਸਤਾਏ ਹੋਏ ਨਜਦੀਕੀ ਪਿੰਡ ਖਾਨਖਾਨਾ ਦੇ ਖਪਤਕਾਰਾਂ ਨੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਅਤੇ ਫੂਡ ਇੰਸਪੈਕਟਰ ਨਵਾਂਸ਼ਹਿਰ ਤੋਂ ਮੰਗ ਕੀਤੀ ਹੈ ਕਿ ਸਾਡੇ ਕੁਨੈਕਸ਼ਨ ਇੰਡੀਅਨ ਗੈਸ ਕੰਪਨੀ ਵਿਚ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨੇ ਤੋਂ ਪਿੰਡ ਵਿਚ ਗੱਡੀ ਨਹੀਂ ਆ ਰਹੀ। ਜੇਕਰ ਅਸੀ ਗੈਸ ਸਿਲੰਡਰ ਬੁੱਕ ਕਰਵਾਉਂਦੇ ਹਾਂ ਤਾਂ ਸਾਡਾ ਸਿਲੰਡਰ ਕਾਗਜ਼ਾਂ ਵਿਚ ਹੀ ਡਿਲਵਰ ਹੋ ਜਾਂਦਾ ਹੈ। ਉਕਤ ਗੈਸ ਏਜੰਸੀ ਦੀ ਮਾੜੀ ਕਾਰਗੁਜ਼ਾਰੀ ਤੋਂ ਤੰਗ ਆ ਕੇ ਲੋਕਾਂ ਨੇ ਪਿੰਡ ਵਿਚ ਇਕੱਠੇ ਹੋ ਕੇ ਗੈਸ ਏਜੰਸੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸੰਬੰਧਿਤ ਵਿਭਾਗ ਤੋਂ ਇਸ ਮਸਲੇ ਵਿਚ ਤੁਰੰਤ ਦਖਲ ਦੇਣ ਦੀ ਮੰਗ ਕੀਤੀ।।ਡਾ. ਦੇਸ ਰਾਜ ਸਾਬਕਾ ਚੇਅਰਮੈਨ, ਰਵਿੰਦਰ ਸਿੰਘ ਸਰਪੰਚ ਤੇ ਨਰਿੰਦਰ ਸਿੰਘ ਰਾਏ ਸਾਬਕਾ ਸਰਪੰਚ ਨੇ ਆਖਿਆ ਕਿ ਅਸੀ ਐੱਚਪੀ ਗੈਸ ਏਜੰਸੀ ਦੇ ਦਫ਼ਤਰ ਵੀ ਬਹੁਤ ਵਾਰ ਗਏ ਹਾਂ ਪਰ ਫਿਰ ਵੀ ਸਪਲਾਈ ਨਹੀਂ ਭੇਜੀ ਗਈ। ਇਸ ਮੌਕੇ ਬਲਬੀਰ ਸਿੰਘ ਸਾਬਕਾ ਸਰਪੰਚ, ਹੈਪੀ ਲਾਲ ਪੰਚ, ਅਮਨਦੀਪ ਕੌਰ ਪੰਚ, ਬਲਬੀਰ ਰਾਮ ਪੰਚ, ਸੰਤੋਖ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਰੇਸ਼ਮੋ ਅਤੇ ਹੋਰ ਖਪਤਕਾਰ ਹਾਜ਼ਰ ਸਨ।