ਅੰਤਰ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
ਅੰਤਰ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ
Publish Date: Sat, 28 Feb 2026 07:33 PM (IST)
Updated Date: Sun, 01 Mar 2026 04:11 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ। ਜੋ ਕਰੀਬ 10 ਸਾਲ ਸਿੱਖ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ ਵਿਚ ਸੇਵਾ ਨਿਭਾਉਣ ਉਪਰੰਤ ਨਿਊਜ਼ੀਲੈਂਡ ਦੀ ਧਰਤੀ ਤੇ ਵਸੇ ਪ੍ਰੋ. ਗੁਰਪ੍ਰੀਤ ਸਿੰਘ ਵੱਲੋਂ ਅੰਤਰ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਦੇ ਸਨਮਾਨ ਕਰਨ ਸੰਬੰਧੀ ਸੀ। ਉਨ੍ਹਾਂ ਕਲਾ ਤੇ ਸੱਭਿਆਚਾਰ ਵਿਭਾਗ ਵਿਚ ਲਗਾਤਾਰ ਡਿਪਟੀ ਡੀਨ ਵੱਜੋਂ 5 ਸਾਲ ਕੰਮ ਕਰਦਿਆਂ ਕਾਲਜ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਯੁਵਕ ਮੇਲਿਆਂ ਵਿਚ 5 ਵਾਰ ਚੈਂਪੀਅਨ ਬਣਾਉਣ ਲਈ ਯੋਗਦਾਨ ਦਿੱਤਾ ਹੈ। ਇਸ ਵਾਰ ਅੰਤਰ ਯੁਵਕ ਮੇਲੇ ਵਿਚ ਲੁੱਡੀ ਤੇ ਫੋਕ ਆਰਕੈਸਟਰਾ ’ਚ ਪ੍ਰਾਪਤੀਆਂ ਤੋਂ ਬਾਅਦ ਉਨ੍ਹਾਂ ਇਹ ਇੱਛਾ ਪ੍ਰਿੰਸੀਪਲ ਨਾਲ ਸਾਂਝੀ ਕੀਤੀ ਕਿ ਉਹ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਾਮ ਵਾਲ਼ੇ ਟਰੈਕ ਸੂਟ ਦੇ ਕੇ ਸਨਮਾਨਿਤ ਕਰਨਗੇ। ਇਹ ਪ੍ਰੋਗਰਾਮ ਸਿੱਖ ਨੈਸ਼ਨਲ ਕਾਲਜ ਦੇ ਪੈਂਜੀ ਇਕਮਿੰਦਰ ਹਾਲ ਵਿਚ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਉਲੀਕਿਆ ਗਿਆ। ਜਿਸ ਵਿਚ 2025-26 ਦੌਰਾਨ ਹੋਏ ਜ਼ੋਨਲ ਤੇ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਜੇਤੂ ਟੀਮਾਂ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਮੁੱਖ ਮਹਿਮਾਨ ਵਜੋਂ ਗੁਰਨਾਮ ਸਿੰਘ ਯੂਐੱਸਏ ਪਹੁੰਚੇ।।ਸਮਾਗਮ ਦੌਰਾਨ ਜੇਤੂ ਵਿਦਿਆਰਥੀ ਦਾ ਟ੍ਰੈਕ ਸੂਟਾ ਨਾਲ ਸਨਮਾਨ ਕੀਤਾ। ਇਸ ਤੋਂ ਇਲਾਵਾ ਲੁੱਡੀ ਟੀਮ ਦੇ ਕਲਾਕਾਰਾਂ ਤੇ ਫੋਕ ਆਰਕੈਸਟਰਾਂ ਦੀ ਟੀਮ ਦੇ ਕਲਾਕਾਰਾਂ ਦਾ ਵੀ ਸਨਮਾਨ ਕੀਤਾ। ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਗੁਰਨਾਮ ਸਿੰਘ ਯੂਐੱਸਏ ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਲ-ਨਾਲ ਭੰਗੜੇ ਦੇ ਕਪਤਾਨ ਸਨ ਤੇ ਹਮੇਸ਼ਾ ਹੀ ਕਾਲਜ ਦੇ ਕਲਾ ਤੇ ਸੱਭਿਆਚਾਰ ਵਿਭਾਗ ਨਾਲ ਜੁੜੇ ਰਹੇ ਹਨ।।ਗੁਰਨਾਮ ਸਿੰਘ ਯੂਐੱਸਏ ਨੇ ਕਿਹਾ ਕਿ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਮੰਚ ਦਾ ਸੰਚਾਲਨ ਕਰਦਿਆਂ ਪ੍ਰੋ. ਤਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੋ. ਗੁਰਪ੍ਰੀਤ ਸਿੰਘ ਉਨ੍ਹਾਂ ਦੇ ਸਹਿ-ਕਰਮਚਾਰੀ ਰਹੇ ਹਨ ਤੇ ਇੱਕੋ ਵਿਭਾਗ ਵਿਚ ਕੰਮ ਕੀਤਾ ਹੈ। ਅੰਤ ਵਿਚ ਕਲਾ ਤੇ ਸੱਭਿਆਚਾਰ ਵਿਭਾਗ ਦੇ ਡੀਨ ਡਾ. ਗੁਰਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।