ਧਾਰਮਿਕ ਪ੍ਰੀਖਿਆ 'ਚ ਮੈਰਿਟ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ
ਧਾਰਮਿਕ ਪ੍ਰੀਖਿਆ 'ਚ ਮੈਰਿਟ ਪ੍ਰਾਪਤ ਵਿਦਿਆਰਥੀਆਂ ਦਾ ਸਨਮਾਨ
Publish Date: Sat, 24 Jan 2026 07:48 PM (IST)
Updated Date: Sun, 25 Jan 2026 04:19 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਰਾਜਾ ਸਾਹਿਬ ਸਕੂਲ ਝਿੰਗੜਾ ਵਿਚ ਧਾਰਮਿਕ ਤੇ ਨੈਤਿਕ ਪੱਖ ਲਈ ਮਜ਼ਬੂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਧਾਰਮਿਕ ਪ੍ਰੀਖਿਆ ਕਰਵਾਈ ਗਈ। ਇਸ ’ਚ ਰਾਜਾ ਸਾਹਿਬ ਸਕੂਲ ਝਿੰਗੜਾਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ 12 ਮੈਰਿਟ ਪ੍ਰਾਪਤ ਕੀਤੇ। ਮੈਰਿਟ ਪ੍ਰਾਪਤ ਵਿਦਿਆਰਥੀਆਂ ਨੂੰ ਗੁਰਬਖ਼ਸ਼ ਸਿੰਘ ਖ਼ਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਦ ਇਨਾਮ ਦੇ ਸਨਮਾਨਿਆ ਅਤੇ ਬੱਚਿਆਂ ਨੂੰ ਧਾਰਮਿਕ ਵਿਰਤੀ ਤੇ ਚੰਗੀ ਜੀਵਨ ਜਾਂਚ ਸਿੱਖਣ ਲਈ ਕਿਹਾ। ਪ੍ਰਿੰ. ਤਰਜੀਵਨ ਸਿੰਘ ਨੇ ਮੈਰਿਟ ’ਚ ਆਉਣ ਵਾਲੇ ਵਿਦਿਆਰਥੀ ਅਤੇ ਮਾਤਾ-ਪਿਤਾ ਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਲਗਨ ਨਾਲ ਵਿਦਿਆ ਪ੍ਰਾਪਤੀ ਲਈ ਕਿਹਾ। ਮੈਨੇਜਰ ਕਮਲਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜਸਕਰਨ ਸਿੰਘ, ਇਕਬਾਲ ਕੌਰ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਅਜੇ ਕੁਮਾਰ, ਨਰਿੰਦਰ ਪਾਲ, ਗੁਰਪ੍ਰੀਤ, ਜਸਵਿੰਦਰ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਨਿਰਮਲ ਰਾਣੀ ਤੇ ਹੋਰ ਹਾਜ਼ਰ ਸਨ।