ਐਡਵੋਕੇਟ ਡਾ. ਮਨਮੋਹਣ ਸਿੰਘ ਨਾਗਰਾ ਦਾ ਸਨਮਾਨ
ਐਡਵੋਕੇਟ ਡਾ. ਮਨਮੋਹਣ ਸਿੰਘ ਨਾਗਰਾ ਦਾ ਸਨਮਾਨ
Publish Date: Thu, 12 Feb 2026 05:15 PM (IST)
Updated Date: Fri, 13 Feb 2026 04:06 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪਿੰਡ ਮਹਿੰਦਪੁਰ ਵਿਖੇ‘ਪੰਜਾਬੀ ਸਾਹਿਤ ਮੰਚ ਬਲਾਚੌਰ‘ਵੱਲੋਂ ਐਡਵੋਕੇਟ ਡਾ. ਮਨਮੋਹਣ ਸਿੰਘ ਨਾਗਰਾ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਡਾ. ਨਾਗਰਾ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਬਾਨੀ ਮੈਂਬਰਾਂ ਵਿਚੋਂ ਇੱਕ ਹਨ ਅਤੇ ਮੌਜੂਦਾ ਸਮੇਂ ਵਿਚ ਮੁੱਖ ਸਲਾਹਕਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਮੰਚ ਦੇ ਪ੍ਰਧਾਨ ਤੇ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਵੱਲੋਂ ਐਡ. ਨਾਗਰਾ ਨੂੰ ਸਤਿਕਾਰ ਵਜੋਂ ਲੋਈ ਅਤੇ ਨਵੀਂ ਪ੍ਰਕਾਸ਼ਿਤ ਪੁਸਤਕ ਕਵੀ, ਬ੍ਰਿਖ ਤੇ ਆਜੜੀ‘ਦੀ ਇੱਕ ਕਾਪੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਜੀਵਨ ਸੰਬੰਧੀ ਚਾਨਣਾ ਪਾਇਆ। ਡਾ. ਨਾਗਰਾ ਨੇ ਬੀਐੱਸਸੀ, ਐੱਮਏ, ਐੱਮਐੱਡ ਤੋਂ ਬਾਅਦ ਐੱਲਐੱਲਬੀ ਅਤੇ ਐੱਲਐੱਲਐੱਮ ਉਨ੍ਹਾਂ ਨੇ ਕਾਨੂੰਨ ਵਿਚ ਪੀਐੱਚਡੀ ਹਾਸਲ ਕੀਤੀ ਹੈ। ਸਨਮਾਨ ਹਾਸਲ ਕਰਨ ਉਪਰੰਤ ਐਡਵੋਕੇਟ ਨਾਗਰਾ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਸਾਹਿਤ ਨਾਲ ਜੁੜਨ ਅਤੇ ਚੰਗੇ ਲੇਖਕਾਂ ਦੀਆਂ ਕਿਤਾਬਾਂ ਖਰੀਦ ਕੇ ਪੜ੍ਹਨ ਦੀ ਆਦਤ ਪਾਉਣ। ਉਨ੍ਹਾਂ ਸੁਰਿੰਦਰ ਸਿੰਘ ਰਾਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਾਂ-ਬੋਲੀ ਪੰਜਾਬੀ ਅਤੇ ਪੰਜਾਬ ਦੀ ਮਿੱਟੀ ਦੀ ਸੱਚੀ ਸੇਵਾ ਕਰ ਰਹੇ ਹਨ। ਇਸ ਮੌਕੇ ਮਾ. ਜਗਮੋਹਣ ਸਿੰਘ ਨਾਗਰਾ, ਬਲਵੀਰ ਕੌਰ, ਸਤਵਿੰਦਰ ਕੌਰ ਤੇ ਹੋਰ ਹਾਜ਼ਰ ਸਨ।