ਸਾਈਂ ਕਾਲਜ ’ਚ ਸੁਗੰਧਿਤ ਫੁੱਲਾਂ ਨਾਲ ਮਨਾਈ ਹੋਲੀ
ਸਾਈਂ ਕਾਲਜ 'ਚ ਸੁਗੰਧਿਤ ਫੁੱਲਾਂ ਨਾਲ ਮਨਾਈ ਹੋਲੀ
Publish Date: Tue, 03 Mar 2026 04:40 PM (IST)
Updated Date: Wed, 04 Mar 2026 04:00 AM (IST)

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਾਈਂ ਕਾਲਜ ਆਫ਼ ਐਜੂਕੇਸ਼ਨ ਸਰਦੁੱਲਾਪੁਰ ਵਿਖੇ ਈਕੋ ਕਲੱਬ ਵੱਲੋਂ ਰੰਗਾਂ ਦਾ ਤਿਉਹਾਰ ਹੋਲੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ। ਵਿਦਿਆਰਥੀਆਂ ਤੇ ਸਟਾਫ ਨੇ ਪਰਿਆਵਰਨ ਮਿੱਤਰ ਹੋਲੀ ਮਨਾਉਣ ਦਾ ਸੰਦੇਸ਼ ਦਿੱਤਾ। ਕੈਂਪਸ ਚ ਈਕੋ ਕਲੱਬ ਵੱਲੋਂ ਹੋਲੀ ਦਾ ਤਿਉਹਾਰ ਇਸ ਵਾਰ ਰੰਗ-ਬਿਰੰਗੇ ਫੁੱਲਾਂ ਨਾਲ ਮਨਾਇਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਰਸਾਇਣਕ ਰੰਗਾਂ ਦੀ ਬਜਾਏ ਤਾਜ਼ਾ ਅਤੇ ਸੁਗੰਧਿਤ ਫੁੱਲਾਂ ਨਾਲ ਖੁਸ਼ੀ ਅਤੇ ਉਤਸ਼ਾਹ ਨਾਲ ਇਕ-ਦੂਜੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਦੀ ਰੌਣਕ ਵਧਾਈ।।ਸੱਭਿਆਚਾਰਕ ਪ੍ਰਸਤੁਤੀਆਂ ਨਾਲ ਪਰਿਆਵਰਨ ਬਚਾਓ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਇੰ. ਗੌਰਵ ਜੌਹਰ ਨੇ ਕਿਹਾ ਕਿ ਫੁੱਲਾਂ ਨਾਲ ਹੋਲੀ ਮਨਾਉਣਾ ਪ੍ਰਕਿਰਤੀ ਨਾਲ ਪਿਆਰ ਅਤੇ ਪਰਿਆਵਰਨ ਪ੍ਰਤੀ ਜ਼ਿੰਮੇਵਾਰੀ ਦੀ ਸੁੰਦਰ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ’ਚ ਸਾਫ-ਸੁਥਰੇ ਅਤੇ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਉਣ ਦੀ ਪ੍ਰੇਰਣਾ ਪੈਦਾ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਈਕੋ ਕਲੱਬ ਦੀ ਪਹਿਲ ਕਾਬਿਲ-ਏ-ਤਾਰੀਫ਼ ਹੈ, ਕਿਉਂਕਿ ਪਰਿਆਵਰਨ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਕੁਦਰਤੀ ਰੰਗਾਂ ਨਾਲ ਹੋਲੀ ਮਨਾਉਣਾ ਅਤੇ ਪਾਣੀ ਦੀ ਬਚਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਪ੍ਰਿੰ. ਡਾ. ਕਾਮਿਨੀ ਨੇ ਕਿਹਾ ਕਿ ਹੋਲੀ ਸਾਨੂੰ ਪਿਆਰ, ਸਹਿਣਸ਼ੀਲਤਾ ਅਤੇ ਏਕਤਾ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਦਾ ਫਰਜ ਸਿਰਫ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਹੁੰਦਾ, ਸਗੋਂ ਵਿਦਿਆਰਥੀਆਂ ਵਿਚ ਸਮਾਜਿਕ ਅਤੇ ਨੈਤਿਕ ਮੁੱਲਾਂ ਦੀ ਸਥਾਪਨਾ ਕਰਨਾ ਵੀ ਬਹੁਤ ਜ਼ਰੂਰੀ ਹੈ। ਅੰਤ ਵਿਚ ਉਨ੍ਹਾਂ ਕਾਲਜ ਵੱਲੋਂ ਸਭ ਨੂੰ ਹੋਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਤਿਉਹਾਰ ਸਾਨੂੰ ਮਿਲਜੁਲ ਕੇ ਰਹਿਣ ਅਤੇ ਕੁਦਰਤ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦੇ ਹਨ। ਇਸ ਮੌਕੇ ਕਾਲਜ ਮੇਨੇਜਿੰਗ ਕਮੇਟੀ, ਡਾ. ਸਰਬਜੀਤ, ਪ੍ਰੋ. ਕਨਿਕਾ, ਪ੍ਰੋ ਨਵਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜਰ ਸੀ।