ਸਨਫਾਰਮਾ ਕੰਪਨੀ ਟੌਂਸਾ ’ਚ ਮਨਾਈ ਹੋਲੀ
ਸਨਫਾਰਮਾ ਕੰਪਨੀ ਟੌਂਸਾ 'ਚ ਮਨਾਈ ਹੋਲੀ
Publish Date: Thu, 05 Mar 2026 05:32 PM (IST)
Updated Date: Fri, 06 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਸਨਫਾਰਮਾ ਕੰਪਨੀ ਟੌਂਸਾ ਵਿਖੇ ਇਸ ਸਾਲ ਵੀ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਪਲਾਂਟ ਹੈੱਡ ਵਨੀਤ ਗੁਪਤਾ ਨੇ ਦੱਸਿਆ ਕਿ ਰੰਗਾਂ ਦੇ ਇਸ ਤਿਉਹਾਰ ਨੂੰ ਸਮੂਹ ਕੰਪਨੀ ਵਰਕਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਇਸ ਵਾਰ ਵੀ ਸਮੂਹ ਕੰਪਨੀ ਵਰਕਰਾਂ ਵੱਲੋਂ ਇਹ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ। ਸਮੂਹ ਕਰਮਚਾਰੀਆਂ ਵੱਲੋਂ ਇੱਕ ਦੂਜੇ ਦੇ ਰੰਗ ਲਾਇਆ ਡੀਜੇ ਤੇ ਭੰਗੜਾ ਪਾਇਆ। ਪ੍ਰਸ਼ਾਸਨਿਕ ਪ੍ਰਬੰਧਕ ਵਿਸ਼ਾਲ ਸ਼ਰਮਾ ਨੇ ਸਮੂਹ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਕੈਮੀਕਲ ਰੰਗਾਂ ਤੋਂ ਦੂਰ ਰਹਿ ਕੇ ਸਧਾਰਨ ਰੰਗਾਂ ਤੇ ਫੁੱਲਾਂ ਰਾਹੀਂ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਧਰਮ ਵਿਚ ਹੋਲੀ ਦੇ ਤਿਉਹਾਰ ਦੀ ਖਾਸ ਮਹੱਤਤਾ ਹੈ। ਇਸ ਮੌਕੇ ਯੋਗੇਸ਼ ਸ਼ਰਮਾ, ਵਿਮਲ ਨੋਰਿਆਲ, ਵੈਭਵ ਦੇਸ਼ ਭਾਂਡੇ, ਆਦਰਸ਼ ਕੁਮਾਰ, ਸੁਲਿੰਦਰ ਜੀਤ, ਸੁਖਵਿੰਦਰ ਪਾਲ, ਬੀਕੇ ਮਿਸ਼ਰਾ, ਰੰਜੀਵ ਕੁਮਾਰ, ਖੇਮਾਂ ਨੰਦ, ਰਾਜੇਸ਼ ਕੁਮਾਰ, ਸੰਗੀਤਾ, ਰੁਪਿੰਦਰ ਕੌਰ ਤੇ ਹੋਰ ਹਾਜ਼ਰ ਸਨ।