ਰਾਜਾ ਸਾਹਿਬ ਸਕੂਲ ’ਚ ਮਨਾਈ ਹੋਲੀ
ਰਾਜਾ ਸਾਹਿਬ ਸਕੂਲ 'ਚ ਮਨਾਈ ਹੋਲੀ
Publish Date: Tue, 03 Mar 2026 04:43 PM (IST)
Updated Date: Wed, 04 Mar 2026 04:00 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਭਾਰਤ ਚ ਪੁਰਾਤਨ ਸਮੇਂ ਤੋਂ ਆਪਣੇ ਇਤਿਹਾਸ ਨਾਲ ਸਬੰਧਤ ਤਿਉਹਾਰ ਮਨਾਏ ਜਾਂਦੇ ਹਨ, ਜੋ ਅਜੋਕੀ ਪੀੜ੍ਹੀ ਨੂੰ ਸੁਚੱਜੀ ਜਾਣਕਾਰੀ ਦਿੰਦੇ ਹਨ ਤੇ ਖੁਸ਼ੀ ਪ੍ਰਦਾਨ ਕਰਦੇ ਹਨ। ਇਨ੍ਹਾਂ ਤਿਉਹਾਰਾਂ ਵਿਚ ਇਕ ਪ੍ਰਸਿੱਧ ਰੰਗਾਂ ਦਾ ਤਿਉਹਾਰ ਹੈ ਹੋਲੀ ਜੋ ਪੂਰੇ ਭਾਰਤ ਚ ਹਰ ਸਾਲ ਮਨਾਇਆ ਜਾਂਦਾ ਹੈ। ਇਹ ਹੋਲੀ ਦਾ ਤਿਉਹਾਰ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਚ ਉਤਸ਼ਾਹ ਤੇ ਚਾਵਾਂ ਨਾਲ ਮਨਾਇਆ। ਸਵੇਰ ਦੀ ਸਭਾ ਦੌਰਾਨ ਬੱਚਿਆਂ ਨੇ ਹੋਲੀ ਸੰਬੰਧੀ ਕਵਿਤਾਵਾਂ ਪੜ੍ਹੀਆਂ ਅਤੇ ਖੁਸ਼ੀ ਦੇ ਗੀਤ ਗਾਏ। ਉਪਰੰਤ ਵਿਦਿਆਰਥੀਆਂ ਨੇ ਇਕ ਦੂਜੇ ਦੇ ਰੰਗ-ਬਿਰੰਗੇ ਗੁਲਾਲ ਲਗਾ ਕੇ ਖੁਸ਼ੀ ਜ਼ਾਹਰ ਕੀਤੀ। ਨਰਿੰਦਰ ਕੌਰ ਨੇ ਹੋਲੀ ਦੇ ਤਿਉਹਾਰ ਸਬੰਧੀ ਬੱਚਿਆਂ ਨਾਲ ਚਰਚਾ ਕੀਤੀ। ਡੀਨ ਕਮਲਜੀਤ ਕੌਰ ਪੂੰਨੀ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਸੰਬੰਧਿਤ ਹੋਲਾ ਮਹੱਲਾ ਸੰਬੰਧੀ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰ. ਤਰਜੀਵਨ ਸਿੰਘ ਨੇ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਦੇ ਇਤਿਹਾਸ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਅੰਦਰ ਬੱਚਿਆਂ ਦੇ ਪੇਂਟਿੰਗ ਤੇ ਲੇਖ ਲਿਖਣ ਦੇ ਮੁਕਾਬਲੇ ਵੀ ਕਰਵਾਏੇ। ਇਸ ਮੌਕੇ ਜਸਕਰਨ ਸਿੰਘ, ਜਸਵਿੰਦਰ ਕੌਰ, ਪ੍ਰਵੀਨ ਕੌਰ, ਹਰਪ੍ਰੀਤ ਕੌਰ, ਨਰਿੰਦਰ ਕੌਰ ਬੱਲੋਵਾਲ, ਜਸਵਿੰਦਰ ਕੌਰ ਮੰਡੇਰ, ਰਾਜਵਿੰਦਰ ਕੌਰ, ਅਜੇ ਕੁਮਾਰ, ਰੋਬਿਨ ਕੁਮਾਰੀ, ਬਲਵੀਰ ਕੌਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।