ਕੇਸੀ ਕਾਲਜ ’ਚ ਹੋਲੀ ਮਨਾਈ
ਕੇਸੀ ਕਾਲਜ 'ਚ ਹੋਲੀ ਮਨਾਈ
Publish Date: Tue, 03 Mar 2026 04:41 PM (IST)
Updated Date: Wed, 04 Mar 2026 04:00 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇਸੀ ਫਾਰਮੇਸੀ ਕਾਲਜ ਚ ਵਿਦਿਆਰਥੀਆਂ ਨੇ ਹੋਲੀ ਦਾ ਤਿਓਹਾਰ ਮਨਾਇਆ। ਉਨ੍ਹਾਂ ਨੇ ਹੋਲੀ ਖੇਡ ਕੇ ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਸਾਂਝਾ ਕੀਤਾ ਅਤੇ ਦੇਰ ਸ਼ਾਮ ਨੂੰ, ਉਨ੍ਹਾਂ ਨੇ ਇੱਕ ਦੂਜੇ ਦੇ ਚਿਹਰਿਆਂ ਨੂੰ ਰੰਗੀਨ ਰੰਗਾਂ ਨਾਲ ਵੀ ਰੰਗਿਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਇਕ ਦੂਸਰੇ ਨੂੰ ਗੁਲਾਲ ਲਗਾਇਆ।।ਸਭ ਤੋਂ ਭਗਵਾਨ ਰਾਧਾ ਅਤੇ ਕ੍ਰਿਸ਼ਨ ਦੀਆਂ ਚਿੱਤਰ ਨੂੰ ਪਹਿਲਾਂ ਹੋਲੀ ਦੇ ਰੰਗ ਨਾਲ ਰੰਗਿਆ। ਬੱਚਿਆਂ ਨੇ ਹੋਲੀ ਮਨਾਉਣ ਸੰਬੰਧੀ ਬੋਰਡ ਸਜਾਏੇ, ਚਾਰਟ ਅਤੇ ਰੰਗੋਲੀਆਂ ਬਣਾਈਆਂ। ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਡੀਜੇ ਦੀ ਤਾਲ ਤੇ ਹੋਲੀ ਖੇਡੀ। ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਹੋਲੀ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਸਮਝਾਇਆ ਕਿ ਸਾਨੂੰ ਹੋਲੀ ਨੂੰ ਜੋਸ਼ ਨਾਲ ਮਨਾਉਣ ਦੀ ਬਜਾਏ, ਇੱਕ ਦੂਜੇ ਲਈ ਪਿਆਰ ਰੱਖ ਕੇ ਮਨਾਉਣਾ ਚਾਹੀਦਾ ਹੈ। ਇਸ ਮੌਕੇ ਅਮਨਜੋਤ ਕੌਰ, ਨਵਜੋਤ, ਸ਼ਿਖਾ, ਖੁਸ਼ਦੀਪ ਕੌਰ, ਮਨਪ੍ਰੀਤ, ਇੰਦਰਪ੍ਰੀਤ ਕੌਰ, ਅਭਿਨਵ, ਸਨੇਹਾ, ਤੋਸੀਫ ਅਹਿਮਦ, ਸ਼ੈਸ਼ਟਾ ਬਾਨੋ, ਮੁਹੰਮਦ ਸੁਹੇਲ, ਮੁਕੇਸ਼ ਸ਼ਰਮਾ ਅਤੇ ਵਿਪਨ ਕੁਮਾਰ ਤੇ ਵਿਦਿਆਰਥੀ ਮੌਜੂਦ ਸਨ।