ਬਰਨਾਲਾ ਵਿਖੇ ਮਾਰੂ ਨੀਤੀਆਂ ਖਿਲਾਫ਼ ਇਤਿਹਾਸਿਕ ਰੈਲੀ 28 ਨੂੰ : ਮੰਗੂਪੁਰ
ਬਰਨਾਲਾ ਵਿਖੇ ਭਾਜਪਾ ਸਰਕਾਰ ਦੀ ਮਾਰੂ ਨੀਤੀਆਂ ਖਿਲਾਫ਼ ਇਤਿਹਾਸਿਕ ਰੈਲੀ 28 ਨੂੰ-ਅਜੇ ਮੰਗੂਪੁਰ
Publish Date: Thu, 26 Feb 2026 05:57 PM (IST)
Updated Date: Fri, 27 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬਰਨਾਲਾ ਵਿਖੇ 28 ਫਰਵਰੀ ਨੂੰ ਹੋਣ ਵਾਲੀ ਕਾਂਗਰਸ ਪਾਰਟੀ ਦੀ ਰੈਲੀ ਸਬੰਧੀ ਵਿਖੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਵੀਰਵਾਰ ਨੂੰ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੂਰਜ ਠਾਕੁਰ ਸਹਿ ਇੰਚਾਰਜ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਰੈਲੀ ਨੂੰ ਕਾਮਯਾਬ ਬਣਾਉਣ ਲਈ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਅਜੇ ਮੰਗੂਪੁਰ ਨੇ ਦੱਸਿਆ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 28 ਫਰਵਰੀ ਨੂੰ ਬਰਨਾਲਾ ਰੈਲੀ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਵਰਕਰ ਅਤੇ ਸਮਰਥਕ ਰੈਲੀ ਵਿਚ ਸ਼ਮੂਲੀਅਤ ਕਰਕੇ ਪਾਰਟੀ ਦੀ ਇਕਜੁਟਤਾ ਦਰਸਾਉਣਗੇ। ਸੂਰਜ ਠਾਕੁਰ ਸਹਿ ਇੰਚਾਰਜ ਪੰਜਾਬ ਨੇ ਕਿਹਾ ਕਿ“ਇਹ ਰੈਲੀ ਸਿਰਫ ਸਿਆਸੀ ਇਕੱਠ ਨਹੀਂ, ਸਗੋਂ ਲੋਕਾਂ ਦੇ ਅਧਿਕਾਰਾਂ ਦੀ ਅਵਾਜ਼ ਹੈ। ਰਾਹੁਲ ਗਾਂਧੀ ਦੀ ਹਾਜ਼ਰੀ ਇਸ ਨੂੰ ਇਤਿਹਾਸਕ ਬਣਾਏਗੀ। ਅਜੇ ਮੰਗੂਪੁਰ ਨੇ ਮਨਰੇਗਾ ਨੇ ਕਿਹਾ ਕਿ ਇਹ ਯੋਜਨਾ ਗ੍ਰਾਮੀਣ ਪਰਿਵਾਰਾਂ ਨੂੰ ਸਾਲ ਵਿਚ 100 ਦਿਨਾਂ ਦਾ ਰੋਜ਼ਗਾਰ ਯਕੀਨੀ ਬਣਾਉਣ ਲਈ ਬਣਾਈ ਗਈ ਸੀ। ਜੋ ਗਰੀਬ ਅਤੇ ਮਜ਼ਦੂਰ ਵਰਗ ਲਈ ਜੀਵਨ ਰੇਖਾ ਸਾਬਤ ਹੋਈ ਹੈ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿਚ ਕਟੌਤੀਆਂ, ਭੁਗਤਾਨਾਂ ਵਿਚ ਦੇਰੀ ਅਤੇ ਨਵੇਂ ਨਿਯਮਾਂ ਰਾਹੀਂ ਮਨਰੇਗਾ ਦੀ ਪ੍ਰਭਾਵਸ਼ੀਲਤਾ ਘਟਾਈ ਜਾ ਰਹੀ ਹੈ। ਜਿਸ ਨਾਲ ਪਿੰਡਾਂ ਦੇ ਮਜ਼ਦੂਰ ਵਰਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਮਨਰੇਗਾ ਦੀ ਮਜ਼ਬੂਤੀ, ਸਮੇਂ-ਸਿਰ ਭੁਗਤਾਨ ਅਤੇ ਪਿੰਡਾਂ ਵਿਚ ਰੋਜ਼ਗਾਰ ਦੇ ਵਾਧੇ ਦੀ ਮੰਗ ਉਠਾਈ ਜਾਵੇਗੀ। ਇਸ ਦੇ ਨਾਲ ਜਿਹੜੇ ਕੇਂਦਰ ਸਰਕਾਰ ਨੇ ਕਿਸਾਨੀ ਨੂੰ ਖਤਮ ਕਰਨ ਲਈ ਅਮਰੀਕਾ ਨਾਲ ਸਮਝੌਤੇ ਕੀਤੇ ਹਨ। ਉਸ ਨਾਲ ਕਿਸਾਨੀ ਸੰਕਟ ’ਚ ਆਵੇਗੀ ਤੇ ਬੇਰੋਜ਼ਗਾਰੀ ਤੇ ਮਹਿੰਗਾਈ ਵਧੇਗੀ। ਮੀਟਿੰਗ ਦੇ ਅੰਤ ’ਚ ਸਭ ਆਗੂਆਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਰੈਲੀ ਨੂੰ ਸਫਲ ਬਣਾਉਣ ਦਾ ਸੰਕਲਪ ਲਿਆ। ਇਸ ਮੌਕੇ ਅੰਗਦ ਸੈਣੀ ਸਾਬਕਾ ਵਿਧਾਇਕ ਨਵਾਂਸ਼ਹਿਰ, ਬਲਵਿੰਦਰ ਭੁੰਬਲਾ ਮੀਤ ਪ੍ਰਧਾਨ, ਮੀਨਾ ਸੁੰਢ ਬੰਗਾ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਾਜ ਕੁਮਾਰ ਜ਼ਿਲ੍ਹਾ ਪਧਾਨ ਸੇਵਾ ਦਲ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀਸੈੱਲ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਰੋਹਿਤ ਚੋਪੜਾ ਬਲਾਕ ਪ੍ਰਧਾਨ ਨਵਾਂਸ਼ਹਿਰ-1, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਰਾਜਿੰਦਰ ਸ਼ਰਮਾ ਮੀਤ ਪ੍ਰਧਾਨ ਡੀਸੀਸੀ, ਮਨਦੀਪ ਸਿੰਘ ਥਾਂਦੀ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ, ਸਤਵਿੰਦਰ ਰੱਕੜ ਪ੍ਰਧਾਨ ਸੇਵਾ ਦਲ ਬਲਾਚੌਰ, ਬਲਵੀਰ ਚੌਧਰੀ ਬਲਾਕ ਸੰਮਤੀ, ਸਰਦਾਰਾ ਸਿੰਘ ਸਕੱਤਰ ਡੀਸੀਸੀ, ਅਜੀਤ ਸਿੰਘ ਜਨਰਲ ਸਕੱਤਰ ਡੀਸੀਸੀ, ਹਰਭਜਨ ਸਿੰਘ ਜਨਰਲ ਸਕੱਤਰ, ਹਰਪਾਲ ਸਿੰਘ ਸਕੱਤਰ ਡੀਸੀਸੀ ਆਦਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੈਂਬਰਾਨ ਹਾਜ਼ਰ ਸਨ।