ਹਿਮਾਨੀ ਅਰੋੜਾ ਨੇ 99.4 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ
ਹਿਮਾਨੀ ਅਰੋੜਾ ਨੇ 99.4 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ ਚੋਂ ਪਹਿਲੇ ਸਥਾਨ ਤੇ
Publish Date: Thu, 16 Apr 2026 04:16 PM (IST)
Updated Date: Fri, 17 Apr 2026 04:01 AM (IST)

16ਐਨਐਸਆਰ29ਪੀ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਹੋਣਹਾਰ ਵਿਦਿਆਰਥੀ ਹਿਮਾਨੀ ਅਰੋੜਾ, ਆਰੀਅਨ ਡਾਵਰ, ਅਰਸ਼ਪ੍ਰੀਤ ਕੌਰ। ਪੰਜਾਬੀ ਜਾਗਰਣ 16ਐਨਐਸਆਰ30ਪੀ ਹੋਣਹਾਰ ਵਿਦਿਆਰਥੀ ਸੁਹਾਵੀ ਕਪੂਰ, ਆਨਵੀ ਟਾਗਰਾ, ਅਨਵੀ ਸਰੀਨ। ਪੰਜਾਬੀ ਜਾਗਰਣ 16ਐਨਐਸਆਰ31ਪੀ ਹੋਣਹਾਰ ਵਿਦਿਆਰਥੀ ਸਿਮਰਦੀਪ ਕੌਰ, ਵੈਭਵ ਚੋਪੜਾ, ਹਰਦੀਪ ਸਿੰਘ। ਪੰਜਾਬੀ ਜਾਗਰਣ * ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਕੂਲ ਦਾ ਨਾਂਅ ਰੌਸ਼ਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ (ਸੈਸ਼ਨ 2025-26) ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਹਿਮਾਨੀ ਅਰੋੜਾ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹੋਰ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਆਰੀਅਨ ਡਾਵਰ ਨੇ 98.8, ਅਰਸ਼ਪ੍ਰੀਤ ਕੌਰ ਨੇ 98.6, ਸੁਹਾਵੀ ਕਪੂਰ ਨੇ 98.6, ਅੰਵੀ ਤਾਗਰਾ ਨੇ 97.8, ਅਨਵੀ ਸਰੀਨ ਨੇ 97.6, ਸਿਮਰਦੀਪ ਕੌਰ ਨੇ 96.8, ਵੈਭਵ ਚੋਪੜਾ ਨੇ 96.8, ਹਰਦੀਪ ਸਿੰਘ ਨੇ 96.6, ਮੰਨਤਪ੍ਰੀਤ ਕੌਰ ਨੇ 96.6, ਅੰਸ਼ਿਕਾ ਪੁੰਨ ਨੇ 96.2, ਹਰਮਨਜੋਤ ਸਿੰਘ ਨੇ 96.2, ਸਾਇਨਾ ਨੇ 95.4, ਕੁਨਾਲ ਸ਼ਰਮਾ ਨੇ 95.2 ਫ਼ੀਸਦੀ ਨੇ ਸ਼ਾਨਦਾਰ ਅੰਕ ਹਾਸਿਲ ਕੀਤੇ ਹਨ। ਇਸੇ ਤਰ੍ਹਾਂ ਦ੍ਰਿਸ਼ਟੀ ਉਮਤ ਨੇ 95.0 ਅਤੇ ਅਲੀਜ਼ਾ ਅਰੋੜਾ ਨੇ 95.0 ਨੇ ਵੀ ਬਰਾਬਰ ਦਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸੇ ਤਰ੍ਹਾਂ ਵਿਸ਼ਵਾ ਜੌਹਰ ਨੇ 94.6, ਕ੍ਰਿਸ਼ਨਵ ਭਾਟੀਆ ਨੇ 94.2, ਅਰਸ਼ੀਆ ਨੇ 94.2 ਨੇ ਵੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਹੋਰ ਵਿਦਿਆਰਥੀਆਂ ਚ ਆਰੁਸ਼ ਅਰੋੜਾ ਨੇ 93.6, ਹਰਸ਼ਨਾ ਸਿੰਘ ਨੇ 93.4, ਸ਼ੌਰਿਆ ਦੀਵਾਨ ਨੇ 93.0 ਅਤੇ ਭਵਿੰਦਰ ਸਿੰਘ ਨੇ 92.8 ਨੇ ਵੀ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਯੁਵਰਾਜ ਸੋਨੀ ਨੇ 92.2, ਜਸਕੀਰਤ ਸਿੰਘ ਗੋਸਲ ਨੇ 92.2, ਜੋਸ਼ਿਕਾ ਨੇ 92.0 ਅਤੇ ਲਕਸ਼ਿਆ ਜੋਸ਼ੀ ਨੇ 91.8 ਨੇ ਵੀ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਹਰਮਨਵੀਰ ਕੌਰ ਨੇ 91.4, ਪੂਰਵੀ ਸਰੀਨ ਨੇ 91.4, ਅਰਸ਼ਦੀਪ ਸਿੰਘ ਨੇ 91.2, ਸਾਹਿਬਦੀਪ ਸਿੰਘ ਨੇ 90.8, ਰਮਨਦੀਪ ਕੌਰ ਨੇ 90.2 ਫ਼ੀਸਦੀ ਅੰਕਾਂ ਨਾਲ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਪ੍ਰਿੰ. ਸੋਨੀਆ ਵਾਲੀਆ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਧਿਆਪਕਾਂ ਦੀ ਸਮਰਪਿਤ ਅਗਵਾਈ ਅਤੇ ਮਾਪਿਆਂ ਦੇ ਸਮਰਥਨ ਦਾ ਨਤੀਜਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਸੰਸਾਰ ਵਿਚ ਸਫਲਤਾ ਲਈ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਰਵੱਈਏ ਦੀ ਵੀ ਲੋੜ ਹੁੰਦੀ ਹੈ। ਸਕੂਲ ਵਿਦਿਆਰਥੀਆਂ ’ਚ ਇਹ ਕਦਰਾਂ-ਕੀਮਤਾਂ ਪੈਦਾ ਕਰਦਾ ਹੈ ਤਾਂ ਜੋ ਉਹ ਭਵਿੱਖ ’ਚ ਜ਼ਿੰਮੇਵਾਰ ਤੇ ਸਫਲ ਨਾਗਰਿਕ ਬਣ ਸਕਣ। ਹਿਮਾਨੀ ਅਰੋੜਾ ਨੇ ਕੀਤਾ ਮਾਪਿਆਂ ਦਾ ਨਾਂਅ ਰੌਸ਼ਨ ਕੈਂਬਰਿਜ ਇੰਟਰਨੈਸਨਲ ਸਕੂਲ ਨਵਾਂਸ਼ਹਿਰ ਦੇ ਵਿਦਿਆਰਥਣ ਹਿਮਾਨੀ ਅਰੋੜਾ ਨੇ ਸੀਬੀਐੱਸਸੀ 10ਵੀਂ ਦੀ ਪ੍ਰੀਖਿਆ ਵਿਚ ਟਾਪ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੇ ਹਿਮਾਨੀ ਅਰੋੜਾ ਦੇ ਪਿਤਾ ਅਸ਼ੀਸ਼ ਅਰੋੜਾ, ਮਾਤਾ ਹਰਮਨ ਅਰੋੜਾ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਹਿਮਾਨੀ ਅਰੋੜਾ ਦੀ ਇਸ ਪ੍ਰਾਪਤੀ ਤੇ ਜਿਥੇ ਸਮੂਹ ਸਕੂਲ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਸੋਨੀਆ ਵਾਲੀਆ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਮਹੱਲਾ ਵਾਸੀਆਂ ਵੱਲੋਂ ਵੀ ਹਿਮਾਨੀ ਅਰੋੜਾ ਤੇ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਿਮਾਨੀ ਅਰੋੜਾ ਵੱਲੋਂ ਅੰਗਰੇਜੀ, ਮੈਥ, ਆਰਟੀਫੀਸ਼ਅਲ ਇੰਟੈਲੀਜੈਂਸ ’ਚ 100 ’ਚੋਂ 100 ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਸਾਈਂਸ ਅਤੇ ਐੱਸਐੱਸਟੀ ਵਿਸ਼ੇ ’ਚ 100 ’ਚੋਂ 99 ਅੰਕ ਪ੍ਰਾਪਤ ਕੀਤੇ ਹਨ।