ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ ’ਚ ਵਾਧਾ ਚਿੰਤਾਜਨਕ
ਹਿਮਾਚਲ ਸਰਕਾਰ ਵੱਲੋਂ ਐਂਟਰੀ ਟੈਕਸ 'ਚ ਵਾਧਾ ਚਿੰਤਾਜਨਕ-ਰਾਜੂਮਾਜਰਾ
Publish Date: Sun, 22 Feb 2026 06:07 PM (IST)
Updated Date: Mon, 23 Feb 2026 04:10 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰਲੇ ਰਾਜਾਂ ਦੀਆਂ ਗੱਡੀਆਂ ਤੇ ਐਂਟਰੀ ਟੈਕਸ ਵਿਚ ਵਾਧਾ ਕਰਨ ਦਾ ਐਲਾਨ ਕਰਨ ਤੇ ਵਪਾਰੀਆਂ ਅਤੇ ਟੈਕਸੀ ਡਰਾਈਵਰਾਂ ਵਿਚ ਭਾਰੀ ਰੋਸ ਹੈ। ਹਿਮਾਚਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਹੋਣ ਵਾਲਾ ਇਹ ਵਾਧਾ ਆਮ ਜਨਤਾ ਦੀ ਜੇਬ ਤੇ ਵਾਧੂ ਬੋਝ ਪਾਏਗਾ। ਮਹਿੰਗਾਈ ਦੇ ਇਸ ਦੌਰ ਵਿਚ ਲੋਕ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ। ਪੰਜਾਬ ਸਮੇਤ ਬਾਕੀ ਰਾਜਾਂ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਹਿਮਾਚਲ ਜਾਂਦੇ ਹਨ।।ਸਮਾਜ ਸੇਵੀ ਸਤਨਾਮ ਸਿੰਘ ਰਾਜੂ ਮਾਜਰਾ ਨੇ ਕਿਹਾ ਕਿ ਬੀਤੇ ਇਲਾਕੇ ਦੇ ਆਮ ਲੋਕਾਂ ਦਾ ਰੋਜ਼ਾਨਾ ਦੋ ਵਾਰ ਹਿਮਾਚਲ ਵਿਚ ਰੋਜ਼ੀ ਰੋਟੀ ਲਈ ਅਤੇ ਸਬਜ਼ੀ ਮੰਡੀ ਊਨਾ ਅਤੇ ਹੋਰਨਾਂ ਥਾਵਾਂ ’ਤੇ ਆਉਣਾ-ਜਾਣਾ ਹੁੰਦਾ ਹੈ। ਉਨ੍ਹਾਂ ਦੀ ਜੇਬ ’ਤੇ ਭਾਰੀ ਬੋਝ ਪਵੇਗਾ। ਇਸ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਆਪਣੇ ਗੁਆਂਢੀ ਸੂਬਿਆਂ ਨਾਲ ਰਾਬਤਾ ਕਾਇਮ ਕਰ ਕੇ ਇਹ ਐਲਾਨ ਕਰਨਾ ਚਾਹੀਦਾ ਸੀ। ‘ਆਪ’ ਸਰਕਾਰ ਇਸ ਫੈਸਲੇ ਨੂੰ ਤੁਰੰਤ ਵਾਪਸ ਕਰਵਾਉਣ ਲਈ ਹਿਮਾਚਲ ਪ੍ਰਦੇਸ਼ ਦੀ ਸਰਕਾਰ ’ਤੇ ਦਬਾਅ ਬਣਾਏ, ਕਿਉਂਕਿ ਇਸ ਫੈਸਲੇ ਨਾਲ ਵਪਾਰ, ਸੈਰ-ਸਪਾਟੇ ਤੇ ਆਮ ਆਵਾਜਾਈ ਤੇ’ ਨਾਕਾਰਾਤਮਕ ਅਸਰ ਪਾਏਗਾ। ਰਾਜੂਮਾਜਰਾ ਨੇ ਕਿਹਾ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਖ਼ਜ਼ਾਨਾ ਭਰਨ ਲਈ ਲੋਕਾਂ ’ਤੇ ਵਾਧੂ ਭਾਰ ਪਾ ਰਹੀ ਹੈ, ਜਦਕਿ ਨੈਸ਼ਨਲ ਹਾਈਵੇ ਕੇਂਦਰ ਅਧੀਨ ਹੁੰਦੇ ਹਨ ਤੇ ਉਨ੍ਹਾਂ ’ਤੇ ਸੂਬਾ ਸਰਕਾਰ ਵੱਲੋਂ ਵੱਖਰੇ ਰੂਪ ਵਿਚ ਟੋਲ ਜਾਂ ਐਂਟਰੀ ਟੈਕਸ ਲਾਉਣਾ ਨਿਯਮਾਂ ਦੇ ਉਲਟ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਤਾਂ ਆਮ ਜਨਤਾ ਲੋਕ ਹਿੱਤ ਵਿਚ ਸੰਘਰਸ਼ ਕਰਨ ਲਈ ਮਜਬੂਰਨ ਸੜਕਾਂ ’ਤੇ ਉਤਰ ਆਵੇਗੀ।