ਬੇਸਹਾਰਾ ਪਰਿਵਾਰ ਨੇ ਮਦਦ ਦੀ ਲਾਈ ਗੁਹਾਰ
ਬੇਸਹਾਰਾ ਪਰਿਵਾਰ ਨੇ ਮਦਦ ਦੀ ਲਾਈ ਗੁਹਾਰ
Publish Date: Thu, 26 Feb 2026 04:39 PM (IST)
Updated Date: Fri, 27 Feb 2026 04:04 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਜੀਉਵਾਲ ਦੇ ਸਰਪੰਚ ਬਲਵੀਰ ਸਿੰਘ ਭੰਗੂ ਨੇ ਦੱਸਿਆ ਕਿ ਉਸ ਦੇ ਪਿੰਡ ਚ ਇਕ ਗ਼ਰੀਬ ਪਰਿਵਾਰ ਦਾ ਪਿਛਲੇ ਸਾਲ ਭਾਰੀ ਬਾਰਿਸ਼ ਦੌਰਾਨ ਘਰ ਬਰਬਾਦ ਹੋ ਗਿਆ ਸੀ। ਬਲਵੀਰ ਸਿੰਘ ਭੰਗੂ ਸਰਪੰਚ ਜੀਓਵਾਲ ਨੇ ਦੱਸਿਆ ਕਿ ਸਰਕਾਰ ਬਾਰਿਸ਼ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।ਪਰ ਇਸ ਲੋੜਵੰਦ ਪਰਿਵਾਰਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ ਇੱਕ ਪਰਿਵਾਰ ਹੈ। ਜਿਸ ਨੂੰ ਘਰ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੱਸਿਆ ਪਹਿਲੀ ਪੰਚਾਇਤ ਨੇ ਇਸ ਪਰਿਵਾਰ ਦੇ ਵਿੱਤੀ ਸਹਾਇਤਾ ਲਈ ਫਾਰਮ ਭਰੇ ਸਨ ਅਤੇ।ਫਾਈਲ ਮਨਜ਼ੂਰ ਹੋ ਗਈ ਸੀ ਪਰ ਕੋਈ ਸਹਾਇਤਾ ਨਹੀਂ ਮਿਲੀ। ਜੀਓਵਾਲ ਦੇ ਵਸਨੀਕ ਕ੍ਰਿਸ਼ਨ ਕੁਮਾਰ 55 ਸਾਲ ਨੇ ਦੱਸਿਆ ਕਿ ਉਹ ਪਹਿਲਾ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।ਪਰ ਬਾਅਦ ਵਿਚ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਗੁਰਦਿਆਂ ਦੀ ਸਮੱਸਿਆ ਹੋ ਗਈ। ਜਿਸ ਕਰਕੇ ਉਹ ਕੰਮ ਕਰਨ ਤੋਂ ਅਸਮਰੱਥ ਹੋ ਗਿਆ। ਕ੍ਰਿਸ਼ਨ ਕੁਮਾਰ ਦੇ ਦੋ ਪੁੱਤਰ ਹਨ,।ਵੱਡਾ ਪੁੱਤਰ 24 ਸਾਲ ਦਾ ਹੈ ਜੋ ਮਿਰਗੀ ਦੀ ਬਿਮਾਰੀ ਦਾ ਮਰੀਜ਼ ਹੈ ਅਤੇ ਮਾਨਸਿਕ ਤੌਰ ਤੇ ਅਸਥਿਰ ਹੈ, ਜਦੋਂ ਕਿ ਛੋਟਾ ਪੁੱਤਰ 7ਵੀਂ ਕਲਾਸ ’ਚ ਪੜ੍ਹਦਾ ਹੈ। ਕ੍ਰਿਸ਼ਨ ਕੁਮਾਰ ਕੋਲ ਰਹਿਣ ਲਈ ਸਿਰਫ਼ ਇੱਕ ਛੋਟਾ ਜਿਹਾ ਕਮਰਾ ਹੈ, ਜਿਸ ਦੀ ਬਾਰਿਸ਼ ਦੌਰਾਨ ਛੱਤ ਚੋਣ ਲੱਗ ਪੈਂਦੀ ਹੈ। ਕ੍ਰਿਸ਼ਨ ਕੁਮਾਰ ਨੇ ਘਰ ਦੀ ਰਿਪੇਅਰ ਵਾਸਤੇ ਫਾਰਮ ਭਰੇ ਸਨ, ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਰਕਮ ਜਾਰੀ ਨਹੀਂ ਕੀਤੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪਰਿਵਾਰ ਨੂੰ ਰਿਹਾਇਸ਼ੀ ਮਕਾਨ ਦੀ ਰਿਪੇਅਰ ਕਰਨ ਲਈ ਸਹਾਇਤਾ ਦਿੱਤੀ ਜਾਵੇ।