ਦਿਲ ਦੇ ਰੋਗੀ ਨੂੰ ਮਿਲੀ ਨਵੀਂ ਜ਼ਿੰਦਗੀ
ਦਿਲ ਦੇ ਰੋਗੀ ਨੂੰ ਮਿਲੀ ਨਵੀਂ ਜ਼ਿੰਦਗੀ
Publish Date: Sun, 15 Feb 2026 05:42 PM (IST)
Updated Date: Mon, 16 Feb 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ 68 ਸਾਲਾ ਦਿਲ ਦੇ ਰੋਗੀ ਨੂੰ ਲਿਵਾਸਾ ਹਸਪਤਾਲ ਵਿਚ ਮਿਨੀਮਲੀ ਇਨਵੇਸਿਵ ਕਾਰਡੀਅਕ ਸਰਜਰੀ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ। ਮਰੀਜ ਨੂੰ ਹਾਰਟ ਦੀ ਬਿਮਾਰੀ ਦਾ ਇਤਿਹਾਸ ਸੀ, ਜਿਸ ਵਿਚ ਇੱਕੋ ਮੁੱਖ ਧਮਣੀ ਵਿੱਚ ਤਿੰਨ ਸਟੈਂਟ ਪਾਏ ਗਏ ਸਨ। ਮਰੀਜ਼ ਨੇ ਪਹਿਲਾਂ ਕਈ ਸਰਜਰੀਆਂ ਕੀਤੀਆਂ ਸਨ। ਜਿਸ ਵਿਚ ਆਖਰੀ ਸਟੈਂਟ ਅੱਠ ਸਾਲ ਪਹਿਲਾਂ ਲਗਾਇਆ ਗਿਆ ਸੀ। ਹਾਲ ਹੀ ਵਿਚ ਉਸਨੂੰ ਦੁਬਾਰਾ ਛਾਤੀ ਵਿਚ ਗੰਭੀਰ ਬੇਅਰਾਮੀ ਅਤੇ ਤੇਜ਼ ਦਰਦ ਹੋਣ ਲੱਗਾ। ਕਈ ਕੇਂਦਰਾਂ ਵਿਚ ਸਲਾਹ-ਮਸ਼ਵਰੇ ਤੋਂ ਬਾਅਦ, ਮਰੀਜ਼ ਨੂੰ ਓਪਨ-ਹਾਰਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਸੀ। ਵਿਸਤ੍ਰਿਤ ਮੁਲਾਂਕਣ ਤੋਂ ਬਾਅਦ ਲਿਵਾਸਾ ਹਸਪਤਾਲ ਦੇ ਕਾਰਡੀਓਥੋਰਾਸਿਕ ਅਤੇ ਵੈਸਕੁਲਰ ਸਰਜਰੀ ਦੇ ਸਲਾਹਕਾਰ ਡਾ. ਇਸ਼ਾਂਤ ਸਿੰਗਲਾ ਦੀ ਅਗਵਾਈ ਵਾਲੀ ਕਾਰਡੀਓਲੋਜੀ ਟੀਮ ਨੇ ਛੋਟੇ ਚੀਰਿਆਂ ਦੀ ਵਰਤੋਂ ਕਰਕੇ ਸਟਰਨੋਟੋਮੀ ਤੋਂ ਬਚਦੇ ਹੋਏ, ਮਿਨੀਮਲੀ ਇਨਵੇਸਿਵ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ ਸਫਲਤਾਪੂਰਵਕ ਕੀਤੀ। ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋਇਆ ਅਤੇ ਉਸਨੂੰ ਸਥਿਰ ਸਥਿਤੀ ਵਿੱਚ ਛੁੱਟੀ ਦੇ ਦਿੱਤੀ ਗਈ।।ਡਾ. ਇਸ਼ਾਂਤ ਸਿੰਗਲਾ ਨੇ ਕਿਹਾ ਕਿ ਮਿਨੀਮਲੀ ਇਨਵੇਸਿਵ ਕਾਰਡੀਅਕ ਸਰਜਰੀ ਚੋਣਵੇਂ ਮਰੀਜ਼ਾਂ ਲਈ ਇੱਕ ਇਨਕਲਾਬੀ ਤਬਦੀਲੀ ਹੈ, ਖਾਸ ਕਰਕੇ ਉਨ੍ਹਾਂ ਲਈ ਜੋ ਰਵਾਇਤੀ ਓਪਨ-ਹਾਰਟ ਸਰਜਰੀ ਤੋਂ ਡਰਦੇ ਹਨ।