ਆਰਕੇ ਆਰੀਆ ਕਾਲਜ 'ਚ ਸਿਹਤ ਜਾਂਚ ਕੈਂਪ ਲਾਇਆ
ਆਰਕੇ ਆਰੀਆ ਕਾਲਜ 'ਚ ਸਿਹਤ ਜਾਂਚ ਕੈਂਪ ਲਗਾਇਆ
Publish Date: Tue, 17 Feb 2026 04:33 PM (IST)
Updated Date: Wed, 18 Feb 2026 04:03 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਐਨਐੱਸਐੱਸ ਵਿਭਾਗ ਵੱਲੋਂ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਕਾਲਜ ਦੇ ਵਿਦਿਆਰਥੀਆਂ ਲਈ ਹੈਲਥ ਕੈਂਪ ਲਗਾਇਆ। ਜਿਸ ਵਿਚ ਅਰੋੜਾ ਹਸਪਤਾਲ ਤੋਂ ਡਾ. ਵੀਕੇ ਅਰੋੜਾ ਅਤੇ ਡਾ. ਪੂਨਮ ਅਰੋੜਾ ਦੀ ਟੀਮ ਨੇ ਵਿਦਿਆਰਥੀਆਂ ਦਾ ਚੈੱਕਅਪ ਕੀਤਾ। ਡਾ. ਪੂਨਮ ਅਰੋੜਾ ਨੇ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣੀਆਂ।।ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਜੰਕ ਫੂਡ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਘਰ ਦਾ ਤਾਜ਼ਾ ਭੋਜਨ ਹੀ ਖਾਣਾ ਚਾਹੀਦਾ ਹੈ।।ਉਨ੍ਹਾਂ ਕਿਹਾ ਫ਼ਲ, ਸਬਜ਼ੀਆਂ, ਪੁੰਗਰਿਆ ਅਨਾਜ, ਦੁੱਧ, ਦਹੀਂ ਤੇ ਪਨੀਰ ਦੀ ਵਰਤੋਂ ਨਾਲ ਅਸੀਂ ਆਪਣੇ ਸਰੀਰ ਵਿਚ ਤੱਤਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ। ਯੋਗਾ ਅਤੇ ਮੈਡੀਟੇਸ਼ਨ ਦੀ ਸਹਾਇਤਾ ਨਾਲ ਅਸੀਂ ਇੱਕ ਸੰਤੁਲਿਤ ਅਤੇ ਤਣਾਅ ਮੁਕਤ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਸਰਵਾਈਕਲ ਅਤੇ ਤਣਾਅ ਤੋਂ ਮੁਕਤ ਰਹਿਣ ਲਈ ਕਸਰਤਾਂ ਦੱਸੀਆਂ ਅਤੇ ਮੋਬਾਇਲ ਦੀ ਘੱਟ ਵਰਤੋਂ ਲਈ ਪ੍ਰੇਰਿਤ ਕੀਤਾ।।ਪ੍ਰਿੰ. ਡਾ. ਪੁਨੀਤ ਅਨੇਜਾ ਨੇ ਕਿਹਾ ਕਿ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾ ਕੇ ਕਾਲਜ ਵਿਦਿਆਰਥੀਆਂ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਿਹਾ ਹੈ। ਉਨ੍ਹਾਂ ਕਿਹਾ। ਇਨ੍ਹਾਂ ਕੈਂਪਾਂ ਦਾ ਉਦੇਸ਼ ਵਿਦਿਆਰਥੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਨਾ ਹੈ। ਐੱਨਐੱਸਐੱਸ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ ਨੇ ਡਾ. ਵੀਕੇ ਅਰੋੜਾ, ਡਾ. ਪੂਨਮ ਅਰੋੜਾ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ।ਡਾ. ਨੀਰਜ ਸੱਦੀ, ਡਾ. ਵਿਸ਼ਾਲ ਪਾਠਕ, ਪ੍ਰੋ. ਅਮਨਦੀਪ ਕੌਰ, ਡਾ. ਰਜਿੰਦਰ ਗੁਪਤਾ, ਐੱਸਕੇ ਪਾਠਕ ਹਾਜ਼ਰ ਸਨ।