ਹਰਸਿਮਰਨ ਲੌਂਗੀਆ ਤੇ ਮੁਸਕਾਨ ਨੇ ਗੋਲਡ ਮੈਡਲ ਜਿੱਤੇ
ਹਰਸਿਮਰਨ ਲੌਂਗੀਆ ਤੇ ਮੁਸਕਾਨ ਨੇ ਗੋਲਡ ਮੈਡਲ ਜਿੱਤੇ
Publish Date: Wed, 11 Feb 2026 04:18 PM (IST)
Updated Date: Thu, 12 Feb 2026 04:00 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਨਵਾਂ ਇੰਡੀਅਨ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਕੱਪ ਨਵੀਂ ਦਿੱਲੀ ਵਿਖੇ ਹੋਇਆ। ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀ ਖੇਡਣ ਆਏ ਹੋਏ ਸਨ। ਮੁਕਾਬਲੇ ਦੌਰਾਨ ਵੱਖ-ਵੱਖ ਭਾਰ ਵਰਗ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ। ਪੰਜਾਬ ਤੋਂ ਹਰਸਿਮਰਨ ਸਿੰਘ ਲੌਂਗੀਆ ਜਿਸ ਨੇ 81 ਕਿਲੋ ਭਾਰ ਅਤੇ ਮੁਸਕਾਨ ਨੇ 60 ਕਿਲੋ ਭਾਰ ਵਿਚ ਕਿੱਕ ਬਾਕਸਿੰਗ ਇੰਟਰਨੈਸ਼ਨਲ ਕੱਪ ਲਈ ਖੇਡੇ। ਦੋਵਾਂ ਨੇ ਆਪਣੇ-ਆਪਣੇ ਮੁਕਾਬਲੇ ਵਿਚ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤੇ। ਕੋਚ ਮਨਜੀਤ ਸਿੰਘ ਲੌਂਗੀਆ ਨੇ ਕਿਹਾ ਕਿ ਸਾਨੂੰ ਇਨ੍ਹਾਂ ਦੋਵਾਂ ਖਿਡਾਰੀਆਂ ਤੇ ਬਹੁਤ ਮਾਣ ਹੈ। ਜਿਨ੍ਹਾਂ ਨੇ ਪੰਜਾਬ ਆਪਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਆਪਣੀ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਖਿਡਾਰੀ ਪਿੰਡ ਗੋਬਿੰਦਪੁਰ ਅਤੇ ਪਿੰਡ ਸੱਲ੍ਹ ਕਲਾਂ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਜੇਤੂ ਖਿਡਾਰੀਆਂ ਨੂੰ ਰਾਜਨੀਤਿਕ ਪਾਰਟੀਆਂ, ਸਮਾਜਿਕ, ਧਾਰਮਿਕ ਤੇ ਐਨਆਰਆਈਜ਼ ਵੱਲੋਂ ਵਧਾਈਆਂ ਮਿਲ ਰਹੀਆਂ ਹਨ।