ਮੁੰਡੀਆਂ ਨੇ ਨਵ-ਜੰਮੀਆਂ ਕੁੜੀਆਂ ਤੇ ਮਾਪਿਆਂ ਨੂੰ ਦਿੱਤੀ ਵਧਾਈ
ਹਰਦੀਪ ਸਿੰਘ ਮੁੰਡੀਆ ਮਾਲ ਮੰਤਰੀ ਪੰਜਾਬ ਨੇ ਨਵ ਜੰਮੀਆਂ ਕੁੜੀਆਂ ਅਤੇ ਮਾਪਿਆਂ ਨੂੰ ਦਿੱਤੀ ਵਧਾਈ
Publish Date: Sun, 11 Jan 2026 06:01 PM (IST)
Updated Date: Mon, 12 Jan 2026 04:12 AM (IST)

ਚੰਨੀ ਰਿਸੋਰਟ ਰਾਹੋਂ ’ਚ 16ਵੇਂ ਲੋਹੜੀ ਵੰਡ ਸਮਾਗਮ ’ਚ 151 ਨਵ-ਜੰਮੀਆਂ ਕੁੜੀਆਂ ਦੀ ਪਾਈ ਲੋਹੜੀ ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਚੰਨੀ ਰਿਜ਼ੋਰਟ ਵਿਚ ਸਮਾਜ-ਸੇਵਕ ਅਤੇ ਸੈਣੀ ਸਮਾਜ ਪੰਜਾਬ ਦੇ ਪ੍ਰਧਾਨ ਜਥੇ. ਬਹਾਦਰ ਸਿੰਘ ਭਾਰਟਾ ਦੀ ਅਗਵਾਈ ਵਿਚ 16ਵਾਂ ਲੋਹੜੀ ਵੰਡ ਸਮਾਗਮ ਬਹੁਤ ਉਤਸ਼ਾਹ ਪੂਰਵਕ ਮਨਾਇਆ। ਜਿਸ ਵਿੱਚ 151 ਨਵਜੰਮੀਆਂ ਕੁੜੀਆਂ ਦੀ ਲੋਹੜੀ ਪਾਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਨਵ ਜੰਮੀਆਂ ਕੁੜੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਜਥੇਦਾਰ ਬਹਾਦਰ ਸਿੰਘ ਭਾਰਟਾ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ। ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਸਾਨੂੰ ਧੀਆਂ ਨੂੰ ਪੁੱਤਰਾਂ ਦੇ ਸਮਾਨ ਸਮਝਣਾ ਚਾਹੀਦਾ ਹੈ। ਇਸ ਮੌਕੇ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਵੱਲੋਂ ਸਤਨਾਮ ਸਿੰਘ ਭਾਰਟਾ, ਪ੍ਰਭਜੋਤ ਸਿੰਘ ਭਾਰਟਾ, ਜਸਵੀਰ ਸਿੰਘ ਦੀ ਅਗਵਾਈ ਵਿਚ ਵਿਸ਼ਾਲ ਸਵੈ ਇੱਛੁਕ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ’ਚ 50 ਤੋਂ ਵੱਧ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਠੇਕੇਦਾਰ ਗੁਰਜਿੰਦਰ ਸਿੰਘ ਤੇ ਸਮਾਜ-ਸੇਵੀ ਕੁਲਵਿੰਦਰ ਸਿੰਘ ਭਾਰਟਾ ਵੱਲੋਂ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ। ਜਥੇਦਾਰ ਬਹਾਦਰ ਸਿੰਘ ਭਾਰਟਾ ਨੇ ਕਿਹਾ ਕਿ ਸਾਨੂੰ ਧੀਆਂ ਦੀ ਲੋਹੜੀ ਹਰ ਸਾਲ ਮਨਾਉਣੀ ਚਾਹੀਦੀ ਹੈ ਅਤੇ ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਓਣਾ ਚਾਹੀਦਾ ਹੈ। ਸਾਨੂੰ ਧੀਆਂ ਨੂੰ ਹੱਸ ਕੇ ਅਪਣਾਓ ਅਤੇ ਪੁੱਤਰ ਧੀ ਵਿਚ ਫਰਕ ਨਹੀਂ ਸਮਝਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਲੜਕੀਆਂ-ਲੜਕਿਆਂ ਦੇ ਬਰਾਬਰ ਮੱਲਾਂ ਮਾਰ ਰਹੀਆਂ ਹਨ। ਇਸ ਮੌਕੇ ਦੋਆਬਾ ਕਾਲਜ ਛੋਕਰਾਂ ਤੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਅਤੇ ਗਿੱਧਾ ਪੇਸ਼ ਕੀਤਾ। ਪੰਜਾਬੀ ਗਾਇਕ ਸੁਰਮਖ ਸਾਹਿਬ ਅਤੇ ਇਬਾਦਤ ਕੌਰ ਵੱਲੋਂ ਸੱਭਿਆਚਾਰਕ ਗੀਤ ਪੇਸ਼ ਕੀਤੇ। ਜਥੇਦਾਰ ਬਹਾਦਰ ਸਿੰਘ ਅਤੇ ਕਮੇਟੀ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆ ਮਾਲ ਮੰਤਰੀ ਪੰਜਾਬ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਨਰੋਆ ਪੰਜਾਬ ਦੇ ਸਰਪਰਸਤ ਬਰਜਿੰਦਰ ਸਿੰਘ ਹੁਸੈਨਪੁਰ, ਅਵਤਾਰ ਸਿੰਘ ਪਾਹਵਾ, ਚੇਅਰਮੈਨ ਸਰਬਜੀਤ ਸਿੰਘ ਪਾਹਵਾ, ਦੋਆਬਾ ਗਰੂਪ ਆਫ ਕਾਲਜ ਛੋਕਰਾਂ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ, ਗੁਰਪ੍ਰੀਤ ਸਿੰਘ ਬਾਠ, ਅਮਰਜੀਤ ਸਿੰਘ ਬਿੱਟਾ ਪ੍ਰਧਾਨ ਨਗਰ ਕੌਸਲ ਰਾਹੋਂ, ਹੇਮੰਤ ਕੁਮਾਰ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ, ਡਾ. ਗੁਰਨਾਮ ਸਿੰਘ ਸੈਣੀ, ਬੀਬੀ ਬਲਵਿੰਦਰ ਕੌਰ, ਸੰਤੋਖ ਸਿੰਘ ਸੈਣੀ, ਦਰਸ਼ਨ ਸਿੰਘ ਸੈਣੀ, ਅਵਤਾਰ ਸਿੰਘ ਪਠਲਾਵਾ, ਇੰਸਪੈਕਟਰ ਰਾਮ ਪ੍ਰਕਾਸ਼ ਕਨੇਡਾ, ਡਾ. ਰਾਮਜੀ ਸਲੋਹ, ਪਰਮਜੀਤ ਸਿੰਘ, ਭੁਪਿੰਦਰ ਕੌਰ, ਚਰਨਜੀਤ ਕੌਰ ਚੰਨੀ, ਰਮਨਦੀਪ ਸਿੰਘ ਥਿਆੜਾ, ਸਤਨਾਮ ਸਿੰਘ ਭਾਰਟਾ, ਅਵਤਾਰ ਸਿੰਘ ਵਾਲੀਆ, ਹਰਵੰਤ ਸਿੰਘ ਨੰਬਰਦਾਰ, ਹਰਜੀਤ ਸਿੰਘ ਲੌਂਗੀਆ, ਕੈਪਟਨ ਸਤਨਾਮ ਸਿੰਘ ਸੈਣੀ, ਰਘਬੀਰ ਸਿੰਘ, ਅਜੀਤ ਸਿੰਘ ਸੋਇਤਾ, ਪ੍ਰਿਤਪਾਲ ਸਿੰਘ ਭਾਰਟਾ, ਜਤਿੰਦਰ ਕੌਰ, ਦਿਲਬਾਗ ਸਿੰਘ, ਬਲਵੀਰ ਸਿੰਘ, ਵੈਦ ਦਰਸ਼ਨ ਸਿੰਘ, ਬਾਬਾ ਰਘਵਿੰਦਰ ਸਿੰਘ ਦੇਨੋਵਾਲ, ਹਰ ਭਗਤ ਸਿੰਘ, ਪ੍ਰੇਮ ਸਿੰਘ ਦੁਧਾਲਾ, ਸੰਤੋਖ ਸਿੰਘ ਸੈਣੀ, ਅਵਤਾਰ ਸਿੰਘ ਪਠਲਾਵਾ, ਅਜੀਤ ਸਿੰਘ, ਪਰਮਜੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।