ਹਰਦੀਪ ਸਿੰਘ ਦੀਪਾ ਹਲਕਾ ਇੰਚਾਰਜ ਐੱਸਸੀ ਵਿੰਗ ਨਵਾਂਸ਼ਹਿਰ ਨਿਯੁਕਤ
ਹਰਦੀਪ ਸਿੰਘ ਦੀਪਾ ਹਲਕਾ ਇੰਚਾਰਜ ਐੱਸਸੀ ਵਿੰਗ ਨਵਾਸ਼ਹਿਰ ਨਿਯੁਕਤ
Publish Date: Tue, 17 Mar 2026 03:52 PM (IST)
Updated Date: Wed, 18 Mar 2026 04:02 AM (IST)
17ਐਨਐਸਆਰ06ਪੀ ਨਵਾਂਸ਼ਹਿਰ ਚ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਐੱਸਸੀ ਵਿੰਗ ਦੇ ਹਲਕਾ ਇੰਚਾਰਜ ਸਾਬਕਾ ਸਰਪੰਚ ਹਰਦੀਪ ਸਿੰਘ ਦੀਪਾ ਨੂੰ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਵੱਲੋਂ ਸਾਬਕਾ ਸਰਪੰਚ ਹਰਦੀਪ ਸਿੰਘ ਦੀਪਾ ਉੱਚੀ ਪੱਲੀ ਨੂੰ ਹਲਕਾ ਇੰਚਾਰਜ ਨਵਾਂਸ਼ਹਿਰ ਐੱਸਸੀ ਵਿੰਗ ਨਿਯੁਕਤ ਕਰਨ ਤੇ ਸਨਮਾਨਿਤ ਕੀਤਾ ਗਿਆ। ਸਰਪੰਚ ਹਰਦੀਪ ਸਿੰਘ ਦੀਪਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਵਿਚਾਰ ਧਾਰਾ ਨੂੰ ਉਹ ਲੋਕਾਂ ਤੱਕ ਪਹੁੰਚਾਉਣਗੇ। ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸੁਕਾਰ, ਸੀਨੀਅਰ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਖਾਰਾ, ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਦਿਨੇਸ਼ ਕੁਮਾਰ, ਕਪਿਲ ਕ੍ਰਿਪਾਲ, ਨਰਿੰਦਰ ਸਿੰਘ ਖਾਰਾ ਹਾਜ਼ਰ ਸਨ।