ਸਤਿਗੁਰੂ ਰਵਿਦਾਸ ਜੀ ਦੀ ਗੁਰਪੁਰਬ ਮਨਾਇਆ
ਸਤਿਗੁਰੂ ਰਵਿਦਾਸ ਜੀ ਦੀ ਗੁਰਪੁਰਬ ਮਨਾਇਆ
Publish Date: Tue, 17 Feb 2026 05:39 PM (IST)
Updated Date: Wed, 18 Feb 2026 04:07 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸਤਿਗੁਰੂ ਰਵਿਦਾਸ ਜੀ ਦਾ 649 ਵਾਂ ਪ੍ਰਕਾਸ਼ ਪੁਰਬ ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਬਹਾੜ ਮਜਾਰਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰੂ ਰਵਿਦਾਸ ਜੀ ਦੇ ਸ਼ੁਰੂ ਹੋ ਕੇ ਵੱਖ ਵੱਖ ਪੜਾਵਾਂ ਵਿਚ ਹੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਪਹੁੰਚ ਕੇ ਸਮਾਪਤ ਹੋਇਆ। ਹਰੇਕ ਪੜਾਅ ਤੇ ਸੰਗਤਾਂ ਵੱਲੋਂ ਚਾਹ ਪਕੋੜੇ, ਬਿਸਕੂਟ, ਫਲਾਂ ਦੇ ਲੰਗਰ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਸਿੰਘ ਸਭਾ ਵਿਖੇ ਲੰਗਰ ਅਤੁੱਟ ਵਰਤਾਏ ਗਏ। ਇਸ ਤੋਂ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਢਾਡੀ ਜਥਾ ਤਰਲੋਕ ਸਿੰਘ ਮਸਾਣੀ ਵਾਲਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਰਵਣ ਕੁਮਾਰ, ਨਰਿੰਦਰ ਕੁਮਾਰ, ਦੇਵ ਰਾਮ, ਜਰਨੈਲ, ਅਵਤਾਰ ਰਾਮ, ਨਿਰਮਲ ਕੁਮਾਰ ਨਿੰਮਾ, ਹਰਦੀਪ ਸਿੰਘ ਗ੍ਰੰਥੀ, ਰਾਮ ਲਾਲ, ਦੇਵਾ ਸੇਵਾਦਾਰ, ਮੱਖਣ ਸਿੰਘ ਸੈਕਟਰੀ, ਸੁਰਿੰਦਰ ਕੁਮਾਰ, ਦੇਸ ਰਾਜ ਕੁਲਥਮ, ਮਾਸਟਰ ਮਦਨ ਲਾਲ ਆਦਿ ਹਾਜ਼ਰ ਸਨ।