ਸਾਧਪੁਰ ਵਿਖੇ ਗੁਰਪੁਰਬ ਮਨਾਇਆ
ਸਾਧਪੁਰ ਵਿਖੇ ਗੁਰਪੁਰਬ ਮਨਾਇਆ
Publish Date: Sat, 14 Feb 2026 05:31 PM (IST)
Updated Date: Sun, 15 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਧਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਬੜੀ ਸ਼ਰਧਾ ਪੂਰਵਕ ਕਰਵਾਇਆ। ਸਮਾਗਮ ਦੌਰਾਨ ਹਲਕਾ ਵਿਧਾਇਕ ਬੰਗਾ ਸੁਖਵਿੰਦਰ ਕੁਮਾਰ ਸੁੱਖੀ ਨੇ ਹਾਜ਼ਰੀ ਲਗਵਾਈ। ਉਨ੍ਹਾਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਮਨੁੱਖਤਾ ਵਾਸਤੇ ਸਾਂਝੀਵਾਲਤਾ, ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਾਸਤੇ ਸੁਨੇਹਾ ਦਿੱਤਾ ਹੈ ਸੋ ਸਮੁੱਚੀ ਲੋਕਾਈ ਨੂੰ ਇਸ ਤੇ ਚੱਲਣ ਦੀ ਲੋੜ ਹੈ। ਭਾਈ ਦਰਸ਼ਨ ਸਿੰਘ ਮੰਡੇਰ ਤੇ ਹੋਰ ਕੀਰਤਨ ਜਥੇ ਤੇ ਢਾਡੀ ਜਥਿਆਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਜੀਵਨ ਸੰਬੰਧੀ ਕੀਰਤਨ ਕੀਤਾ। ਇਸ ਮੌਕੇ ਪਰਮਜੀਤ ਲੋਹਟੀਆ, ਡਾ. ਗੁਰਪ੍ਰੀਤ ਲੋਹਟੀਆ, ਦੇਸ ਰਾਜ ਲੱਡੂ, ਸੰਤੋਖ ਰਾਮ, ਮਨਦੀਪ ਲੋਹਟੀਆ, ਯੋਧਾ ਰਾਮ, ਸੁੱਖਾ ਰਾਮ, ਅਵਤਾਰ ਸਿੰਘ ਪੰਚ, ਹੁਸਨ ਲਾਲ ਪੰਚ, ਮਮਤਾ ਰਾਣੀ ਸਰਪੰਚ, ਜਸਵੀਰ ਕੁਮਾਰ, ਸੋਨੂ, ਅਸ਼ੋਕ ਕੁਮਾਰ, ਹੈਪੀ, ਗੀਤਕਾਰ ਸੁਰਿੰਦਰ ਸਾਧਪੁਰੀ, ਗੌਰਵ ਕੁਮਾਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।