ਗੁਰਮੀਤ ਕੌਰ ਖਟਕੜ ਨਮਿੱਤ ਸਤਿਕਾਰ ਸਮਾਗਮ 18 ਨੂੰ
ਗੁਰਮੀਤ ਕੌਰ ਖਟਕੜ ਨਮਿੱਤ ਸਤਿਕਾਰ ਸਮਾਗਮ 18 ਨੂੰ
Publish Date: Fri, 16 Jan 2026 05:49 PM (IST)
Updated Date: Sat, 17 Jan 2026 04:07 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਸਾਬਕਾ ਜਥੇਬੰਦਕ ਮੁਖੀ ਰਿਟਾ. ਮੁੱਖ ਅਧਿਆਪਕ ਕੁਲਵਿੰਦਰ ਖਟਕੜ ਦੇ ਮਾਤਾ ਗੁਰਮੀਤ ਕੌਰ ਖਟਕੜ ਪਿਛਲੇ ਦਿਨੀਂ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਸਨਮਾਨ ਵਿਚ ਸਤਿਕਾਰ ਸਮਾਗਮ 18 ਜਨਵਰੀ ਦਿਨ ਐਤਵਾਰ ਨੂੰ ਪਿੰਡ ਖਟਕੜ ਕਲਾਂ ਵਿਖੇ ਹੋਵੇਗਾ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਮੀਡੀਆ ਮੁਖੀ ਮੋਹਣ ਬੀਕਾ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ ਜਾਵੇਗੀ। ਇਸ ’ਚ ਧਾਰਮਿਕ ਅਡੰਬਰਾਂ ਅਤੇ ਰੂੜ੍ਹੀਵਾਦੀ ਰਸਮਾਂ-ਰਿਵਾਜਾਂ ਤੋਂ ਵਗੈਰ ਵਿਗਿਆਨਕ ਅਤੇ ਤਰਕਸ਼ੀਲ ਅਗਾਂਹਵਧੂ ਵਿਚਾਰਾਂ ਹੋਣਗੀਆਂ। ਸਮਾਗਮ ਵਿਚ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰਿਆਂ ਵੱਲੋਂ ਖੁਸ਼ੀ-ਗਮੀ ਦੇ ਮੌਕਿਆਂ ’ਤੇ ਕੀਤੀਆਂ ਜਾਂਦੀਆਂ ਬੇਲੋੜੀਆਂ ਰਸਮਾਂ ਨੂੰ ਤਿਆਗਣ ਸਬੰਧੀ, ਹਵਾ, ਮਿੱਟੀ ਤੇ ਪਾਣੀ ਦੇ ਪ੍ਰਦੂਸ਼ਣ ਸਬੰਧੀ ਅਗਾਂਹਵਧੂ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਮੌਕੇ ਰਿਟਾ. ਸਿਵਲ ਸਰਜਨ ਡਾ. ਸੁਖਵਿੰਦਰ ਹੀਰਾ ਵੱਲੋਂ ਵੱਖ-ਵੱਖ ਬੀਮਾਰੀਆਂ ਹੋਣ ਦੇ ਕਾਰਨ, ਲੱਛਣ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।