ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ
ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ
Publish Date: Sun, 18 Jan 2026 06:38 PM (IST)
Updated Date: Mon, 19 Jan 2026 04:15 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗੁਰਦੁਆਰਾ ਸ਼ਹੀਦ ਬਾਬਾ ਬੁੰਗਾ ਸਾਹਿਬ ਜੀ ਬੰਗਾ ਵਿਖੇ ਤੁੰਗਲ ਪੱਤੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਲੋਂ ਹੈੱਡ ਗ੍ਰੰਥੀ ਭਾਈ ਇਕਬਾਲ ਸਿੰਘ ਬੰਗਿਆਂ ਵਾਲਿਆਂ ਵੱਲੋਂ ਸੰਗਤਾਂ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ ਗਈ। ਉਪਰੰਤ ਰਾਹੁਲ ਪ੍ਰੀਤ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਅਨੰਦਮਈ ਕੀਰਤਨ ਨਾਲ ਜੋੜਿਆ। ਸੰਗਤਾਂ ਨਾਲ ਗੁਰੂ ਸਾਹਿਬ ਦੇ ਇਤਿਹਾਸ ਸੰਬੰਧੀ ਸਾਂਝ ਪਾਉਂਦੇ ਹੋਏ ਪ੍ਰਧਾਨ ਜਸਵਿੰਦਰ ਸਿੰਘ ਮਾਨ ਤੇ ਸਕੱਤਰ ਜਤਿੰਦਰ ਸਿੰਘ ਮਾਨ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੀ ਸਮੁੱਚੀ ਮਾਨਵਤਾ ਨੂੰ ਜੋ ਦੇਣ ਹੈ। ਉਸਦਾ ਦੇਣ ਕੋਈ ਨਹੀਂ ਦੇ ਸਕਦਾ। ਉਨ੍ਹਾਂ ਵੱਲੋਂ ਮਾਨਵਤਾ ਦੀ ਖ਼ਾਤਰ ਹੀ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ।।ਇਸ ਮੌਕੇ ਤੇ ਜਸਵਿੰਦਰ ਸਿੰਘ ਮਾਨ ਕੋਸਲਰ, ਜਤਿੰਦਰ ਸਿੰਘ ਮਾਨ, ਜੀਤ ਸਿੰਘ ਭਾਟੀਆ ਕੋਸਲਰ, ਹਿੰਮਤ ਤੇਜਪਾਲ ਕੋਸਲਰ, ਗ੍ਰੰਥੀ ਇਕਬਾਲ ਸਿੰਘ, ਲੈਕਚਰਾਰ ਅੰਮ੍ਰਿਤ ਪਾਲ ਸਿੰਘ, ਗੁਰਪਿੰਦਰ ਸਿੰਘ ਮਾਨ, ਅੰਮ੍ਰਿਤ ਮਾਨ, ਮਨਦੀਪ ਸਿੰਘ ਸੈਣੀ ਤੇ ਸਮੁੱਚੀ ਸਾਧ ਸੰਗਤ ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।