ਦੇਹਰਾ ਸਾਹਿਬ ਵਿਖੇ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ
ਦੇਹਰਾ ਸਾਹਿਬ ਵਿਖੇ ਗੁਰਬਾਣੀ ਉਚਾਰਣ ਮੁਕਾਬਲੇ ਕਰਵਾਏ
Publish Date: Tue, 10 Feb 2026 05:14 PM (IST)
Updated Date: Wed, 11 Feb 2026 04:03 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਦੇਹਰਾ ਸ੍ਰੀ ਗੁਰੂ ਰਵਿਦਾਸ ਜੀ ਚੱਕ ਹਕੀਮ ਵਿਖੇ ਮਹੰਤ ਪੁਰਸ਼ੋਤਮ ਲਾਲ ਦੀ ਸਰਪ੍ਰਸਤੀ ਅਤੇ ਪ੍ਰੋ. ਰਾਮਪਾਲ ਬੰਗਾ ਦੀ ਅਗਵਾਈ ਵਿਚ ਗੁਰਬਾਣੀ ਉਚਾਰਣ ਮੁਕਾਬਲੇ ਤੇ ਗਰੁੱਪ ਰੰਗੋਲੀ ਮੁਕਾਬਲੇ ਕਰਵਾਏ। ਗੁਰਬਾਣੀ ਉਚਾਰਣ ਮੁਕਾਬਲੇ ਵਿਚ ਪਹਿਲਾ ਇਨਾਮ ਸੁਆਮੀ ਸੰਤ ਦਾਸ ਪਬਲਿਕ ਸਕੂਲ, ਦੂਸਰਾ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਮੱਝਾਂ ਅਤੇ ਤੀਸਰਾ ਇਨਾਮ ਗੁਰੂ ਰਵਿਦਾਸ ਸੰਗੀਤ ਅਕੈਡਮੀ ਵੱਲੋਂ ਪ੍ਰਾਪਤ ਕੀਤਾ ਗਿਆ। ਗਰੁੱਪ ਰੰਗੋਲੀ ਮੁਕਾਬਲੇ ਵਿਚੋਂ ਪਹਿਲਾ ਇਨਾਮ ਸਰਕਾਰੀ ਹਾਈ ਸਕੂਲ ਖਲਵਾੜਾ, ਦੂਸਰਾ ਇਨਾਮ ਡਿਵਾਈਨ ਪਬਲਿਕ ਸਕੂਲ ਤੇ ਤੀਸਰਾ ਇਨਾਮ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਵੱਲੋਂ ਪ੍ਰਾਪਤ ਕੀਤਾ ਗਿਆ।।ਗੁਰਬਾਣੀ ਉਚਾਰਣ ਮੁਕਾਬਲੇ ਵਾਸਤੇ ਡਾ. ਪ੍ਰੋ. ਲਲਿਤ ਕੁਮਾਰ, ਭਾਈ ਰੁਪਿੰਦਰ ਸਿੰਘ ਰੂਪ ਲੁਧਿਆਣਾ ਤੇ ਪ੍ਰੋ. ਰਾਮ ਪਾਲ ਬੰਗਾ ਨੇ ਬਤੌਰ ਜੱਜ ਭੂਮਿਕਾ ਨਿਭਾਈ। ਰੰਗੋਲੀ ਮੁਕਾਬਲੇ ਵਾਸਤੇ ਰੂਬੀ ਬੰਗਾ ਤੇ ਲੈਕ. ਸੁਰਜੀਤ ਕੁਮਾਰੀ ਬੰਗਾ ਨੇ ਬਤੌਰ ਜੱਜ ਭੂਮਿਕਾ ਨਿਭਾਈ। ਬੱਚਿਆਂ ਨੂੰ ਇਨਾਮ ਮੈਡਮ ਗੋਮਤੀ, ਅਵਤਾਰ ਸਿੰਘ, ਸਤਵੀਰ ਸਿੰਘ, ਰਵੀ ਕੁਮਾਰ, ਸਤਪਾਲ ਅਨਹੀਰ, ਸੁਰਜੀਤ ਕੁਮਾਰੀ, ਰੂਬੀ ਬੰਗਾ, ਕਸ਼ਮੀਰੀ ਲਾਲ, ਹਰਮੇਸ਼ ਲਾਲ ਬੰਗਾ ਤੇ ਹੋਰ ਹਾਜ਼ਰ ਸਨ।