ਪਿੰਡਾਂ ਦੀ ਨੌਜਵਾਨੀ ਸੰਭਾਲਣ ਲਈ ਗ੍ਰਾਂਟਾਂ ਜਾਰੀ : ਜਲਾਲਪੁਰ
ਪਿੰਡਾਂ ਦੀ ਨੌਜਵਾਨੀ ਸੰਭਾਲਣ ਲਈ ਗ੍ਰਾਂਟਾਂ ਜਾਰੀ-ਸਤਨਾਮ ਜਲਾਲਪੁਰ
Publish Date: Tue, 17 Mar 2026 04:22 PM (IST)
Updated Date: Wed, 18 Mar 2026 04:04 AM (IST)

17ਐਨਐਸਆਰ20ਪੀ ਪਿੰਡ ਖੰਡੂਪੁਰ ਅਤੇ ਧੌਲ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ। ਪੰਜਾਬੀ ਜਾਗਰਣ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਵੱਡੇ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਦੀ ਮੌਜੂਦਗੀ ਵਿਚ ਇਲਾਕੇ ਦੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ। ਚੇਅਰਮੈਨ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡਾਂ ਦੇ ਵਿਕਾਸ ਲਈ ਰਾਸ਼ੀ ਵੰਡਦਿਆਂ ਪਿੰਡ ਖੰਡੂਪੁਰ ਦੇ ਬੱਚਿਆਂ ਦੇ ਖੇਡ ਗਰਾਊਂਡ ਦੇ ਨਿਰਮਾਣ ਲਈ 1 ਲੱਖ ਰੁਪਏ ਦੀ ਗਰਾਂਟ ਤੇ ਪਿੰਡ ਧੌਲ ਦੇ ਨੌਜਵਾਨਾਂ ਲਈ ਆਧੁਨਿਕ ਜਿਮ ਦੀ ਸਹੂਲਤ ਵਾਸਤੇ 1.5 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੋਰ ਪਿੰਡਾਂ ’ਚ ਵੀ ਅਜਿਹੀਆਂ ਖੇਡ ਸਹੂਲਤਾਂ ਦਾ ਵਿਸਥਾਰ ਕੀਤਾ ਜਾਵੇਗਾ। ਸਤਨਾਮ ਜਲਾਲਪੁਰ ਨੇ ਕਿਹਾ ਸਾਡਾ ਮੁੱਖ ਮਕਸਦ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣਾ ਹੈ। ਜਦੋਂ ਪਿੰਡਾਂ ’ਚ ਜਿਮ ਤੇ ਖੇਡ ਮੈਦਾਨ ਹੋਣਗੇ, ਤਾਂ ਨੌਜਵਾਨ ਕੁਦਰਤੀ ਤੌਰ ’ਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣਗੇ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਸਫਲਤਾ ਸਿਰਫ਼ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਹੀ ਮਿਲਦੀ ਹੈ, ਇਸ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ।।ਆਮ ਆਦਮੀ ਪਾਰਟੀ ਦੀ ਇਸ ਪਹਿਲਕਦਮੀ ਦੀ ਇਲਾਕਾ ਵਾਸੀਆਂ ਤੇ ਪੰਚਾਇਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਧੌਲ ਤੋਂ ਸਰਪੰਚ ਬਲਬੀਰ ਸਿੰਘ, ਸਤਨਾਮ ਚਹਿਲ, ਜੋਰਾ ਸਿੰਘ, ਕਿਸ਼ਨ ਸਿੰਘ ਮੈਨੇਜਰ, ਕੁਲਵਿੰਦਰ ਬਿੰਦੂ, ਸਰਵਣ ਸਿੰਘ ਅਤੇ ਬੰਟੀ ਤੇ ਪਿੰਡ ਖੰਡੂਪੁਰ ਤੋਂ ਸਰਪੰਚ ਗੁਰਨਾਮ ਸਿੰਘ, ਨੰਬਰਦਾਰ ਅਵਤਾਰ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਸਰਵਣ ਸਿੰਘ, ਸ਼ਿੰਗਾਰਾ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ।