ਖੇਡ ਮੈਦਾਨ ਲਈ 1.24 ਲੱਖ ਦੀ ਗ੍ਰਾਂਟ ਜਾਰੀ : ਸਤਨਾਮ ਜਲਾਲਪੁਰ
ਖੇਡ ਮੈਦਾਨ ਲਈ 1.24 ਲੱਖ ਦੀ ਗਰਾਂਟ ਜਾਰੀ-ਸਤਨਾਮ ਜਲਾਲਪੁਰ
Publish Date: Thu, 16 Apr 2026 05:33 PM (IST)
Updated Date: Fri, 17 Apr 2026 04:09 AM (IST)

16ਐਨਐਸਆਰ01ਪੀ ਪਿੰਡ ਰੋੜੀ ਦੇ ਖੇਡ ਮੈਦਾਨ ਲਈ 1.24 ਲੱਖ ਦੀ ਗ੍ਰਾਂਟ ਸੌਂਪਦੇ ਹੋਏ ਸਤਨਾਮ ਜਲਾਲਪੁਰ ਅਤੇ ਹੋਰ। ਪੰਜਾਬੀ ਜਾਗਰਣ ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ : ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਪਿੰਡ ਰੋੜੀ ਦੇ ਖੇਡ ਮੈਦਾਨ ਲਈ 1.24 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ। ਇਹ ਚੈੱਕ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਸ਼ਾਂਤੀ ਬੱਸੀ ਆਪ ਦੇ ਡਾਕਟਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਆਤਮਾ ਰਾਮ ਬਲਾਕ ਪ੍ਰਧਾਨ ਦੀ ਮੌਜੂਦਗੀ ’ਚ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ। ਨੌਜਵਾਨੀ ਨੂੰ ਖੇਡ ਮੈਦਾਨਾਂ ਤੇ ਮਿਆਰੀ ਸਿੱਖਿਆ ਨਾਲ ਜੋੜ ਕੇ ਹੀ ਨਸ਼ਿਆਂ ਵਰਗੀ ਬੁਰਾਈ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਆਮ ਆਦਮੀ ਪਾਰਟੀ ਆਪਣੇ ਸਾਰੇ ਵਾਅਦੇ ਨਿਰੰਤਰ ਪੂਰੇ ਕਰ ਰਹੀ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡ ਦੀ ਪੰਚਾਇਤ ਤੇ ਪਤਵੰਤਿਆਂ ਨੇ ਚੇਅਰਮੈਨ ਜਲਾਲਪੁਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ ਪਿੰਡ ਦੇ ਖੇਡ ਢਾਂਚੇ ਵਿਚ ਸੁਧਾਰ ਹੋਵੇਗਾ, ਜਿਸ ਦਾ ਸਿੱਧਾ ਫਾਇਦਾ ਸਥਾਨਕ ਖਿਡਾਰੀਆਂ ਨੂੰ ਮਿਲੇਗਾ। ਇਸ ਮੌਕੇ ਮਹਾਂ ਸਿੰਘ ਰੋੜੀ, ਹਰਜਿੰਦਰ ਸਿੰਘ ਸਾਬਕਾ ਇੰਸਪੈਕਟਰ, ਸਰਪੰਚ ਰੇਖਾ ਰਾਣੀ, ਗਿਆਨੀ ਜੋਗਿੰਦਰ ਸਿੰਘ ਸਾਬਕਾ ਸਰਪੰਚ, ਪ੍ਰੇਮ ਕੁਮਾਰ, ਤਾਰਾ ਸਿੰਘ, ਸੱਤਪਾਲ ਸਿੰਘ, ਸੁੱਚਾ ਸਿੰਘ, ਸੋਹਣ ਸਿੰਘ, ਸਰਬਜੀਤ ਸਿੰਘ, ਫੁਮੰਣ ਸਿੰਘ ਲੰਬੜਦਾਰ, ਕਾਲਾ ਰੌੜੀ, ਸੁਰਿੰਦਰ ਕੁਮਾਰ ਨੀਕਾ ਅਤੇ ਸੱਤ ਪਾਲ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।