ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਦਾਦਾ-ਦਾਦੀ ਦਿਵਸ ਮਨਾਇਆ
ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਦਾਦਾ-ਦਾਦੀ ਦਿਵਸ ਮਨਾਇਆ
Publish Date: Tue, 17 Mar 2026 03:01 PM (IST)
Updated Date: Wed, 18 Mar 2026 04:01 AM (IST)

17ਐਨਐਸਆਰ01ਪੀ ਕੈਂਬਰਿਜ ਇੰਟਰਨੈਸ਼ਨਲ ਸਕੂਲ ਚ ਦਾਦਾ-ਦਾਦੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੈਂਬਰਿਜ ਇੰਟਰਨੈਸ਼ਨਲ ਸਕੂਲ ਚ ਦਾਦਾ-ਦਾਦੀ ਦਿਵਸ ਮਨਾਇਆ। ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਤੇ ਉਨ੍ਹਾਂ ਦੇ ਦਾਦਾ-ਦਾਦੀ ਵਿਚਕਾਰ ਕੀਮਤੀ ਬੰਧਨ ਦਾ ਸਨਮਾਨ ਕਰਨਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਸੀ। ਬੱਚਿਆਂ ਦੇ ਦਾਦਾ-ਦਾਦੀ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਮਾਹੌਲ ਨੂੰ ਖੁਸ਼ੀ ਨਾਲ ਭਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਹੋਈ। ਪ੍ਰਿੰ. ਸੋਨੀਆ ਵਾਲੀਆ ਤੇ ਮੁੱਖ ਮਹਿਮਾਨ, ਡੈਬ ਇੰਟਰਨੈਸ਼ਨਲ ਪਲੇਵੇਅ ਅਤੇ ਕਿੰਡਰ ਗਾਰਟਨ ਸਕੂਲ ਬਲਾਚੌਰ ਦੀ ਪ੍ਰਿੰ. ਜੋਤੀ ਡੱਬ ਨੇ ਸਾਰੇ ਦਾਦਾ-ਦਾਦੀ ਦਾ ਨਿੱਘਾ ਸਵਾਗਤ ਕੀਤਾ। ਅਧਿਆਪਕਾਂ ਨੇ ਆਪਣੇ ਦਾਦਾ-ਦਾਦੀ ਦਾ ਫੁੱਲਾਂ ਅਤੇ ਮੁਸਕਰਾਹਟਾਂ ਨਾਲ ਸਵਾਗਤ ਕੀਤਾ, ਜਿਸ ਨਾਲ ਪੂਰੇ ਆਡੀਟੋਰੀਅਮ ਵਿਚ ਇੱਕ ਭਾਵਨਾਤਮਕ ਅਤੇ ਖੁਸ਼ੀ ਭਰਿਆ ਮਾਹੌਲ ਪੈਦਾ ਹੋਇਆ। ਇਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾਉਣ ਦੀ ਰਸਮ ਨਾਲ ਹੋਈ। ਪ੍ਰੋਗਰਾਮ ਸਕੂਲ ਕੋ-ਆਰਡੀਨੇਟਰ ਸੰਗੀਤਾ ਤੇ ਰਾਜਵੀਰ ਦੁਆਰਾ ਸੁੰਦਰ ਅਤੇ ਦਿਲਚਸਪ ਢੰਗ ਨਾਲ ਚਲਾਇਆ। ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਦਾਦਾ-ਦਾਦੀ ਦੇ ਸਨਮਾਨ ਵਿਚ ਪ੍ਰਦਰਸ਼ਨ ਕੀਤਾ, ਉਨ੍ਹਾਂ ਨੂੰ ਉਨ੍ਹਾਂ ਦੇ ਛੋਟੇ ਦਿਨਾਂ ਦੀ ਯਾਦ ਦਿਵਾਈ। ਪ੍ਰੋਗਰਾਮ ਵਿਚ ਖੇਡਾਂ ਪੇਸ਼ ਕੀਤੀਆਂ ਗਈਆਂ। ਜਿਨ੍ਹਾਂ ਵਿਚ ਦਾਦਾ-ਦਾਦੀ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂਆਂ ਨੂੰ ਟਰਾਫੀਆਂ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਸਕੂਲ ਦੀ ਪ੍ਰਿੰ. ਸੋਨੀਆ ਵਾਲੀਆ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਕਿਹਾ ਕਿ ਦਾਦਾ-ਦਾਦੀ ਬੱਚਿਆਂ ਦੇ ਜੀਵਨ ਵਿਚ ਕਦਰਾਂ-ਕੀਮਤਾਂ, ਅਨੁਭਵਾਂ ਅਤੇ ਪਿਆਰ ਦਾ ਇੱਕ ਅਨਮੋਲ ਖਜ਼ਾਨਾ ਹੁੰਦੇ ਹਨ।।ਉਨ੍ਹਾਂ ਕਿਹਾ ਕਿ ਦਾਦਾ-ਦਾਦੀ ਨਾਲ ਬਿਤਾਇਆ ਸਮਾਂ ਬੱਚਿਆਂ ਦੀ ਸ਼ਖਸੀਅਤ ਨੂੰ ਘੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤ ਵਿਚ ਸਕੂਲ ਪ੍ਰਬੰਧਨ ਨੇ ਸਾਰੇ ਮਹਿਮਾਨਾਂ ਅਤੇ ਦਾਦਾ-ਦਾਦੀ ਦਾ ਧੰਨਵਾਦ ਕੀਤਾ।