ਸ਼੍ਰੀ ਰਾਮ ਨੌਮੀ ’ਤੇ ਵਿਸ਼ਾਲ ਸ਼ੋਭਾ ਯਾਤਰਾ 25 ਨੂੰ
ਸ਼੍ਰੀ ਰਾਮ ਨੌਮੀ 'ਤੇ ਵਿਸ਼ਾਲ ਸ਼ੋਭਾ ਯਾਤਰਾ 25 ਨੂੰ
Publish Date: Sun, 22 Mar 2026 05:07 PM (IST)
Updated Date: Mon, 23 Mar 2026 04:05 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਭਗਵਾਨ ਸ਼੍ਰੀ ਰਾਮ ਜੀ ਨੂੰ ਸਮਰਪਿਤ ਰਾਮ ਨੌਮੀ ਦਾ ਤਿਉਹਾਰ 26 ਮਾਰਚ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਸ ਤੋਂ ਪਹਿਲਾਂ 25 ਮਾਰਚ ਨੂੰ ਸਵੇਰੇ 10 ਵਜੇ ਨਵਾਂਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਧਾਰਮਿਕ ਉਤਸਵ ਕਮੇਟੀ ਦੇ ਮੁਖੀ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਲਈ ਸ਼ੋਭਾ ਯਾਤਰਾ 25 ਮਾਰਚ ਦੀ ਸਵੇਰ ਨੂੰ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ। ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ ਸ਼ੁਰੂ ਹੋਵੇਗੀ ਅਤੇ ਰੇਲਵੇ ਰੋਡ, ਨਹਿਰੂ ਗੇਟ, ਪੁਰਾਣੀ ਕਚਹਿਰੀ, ਚੰਡੀਗੜ੍ਹ ਚੌਂਕ, ਆਰੀਆ ਸਮਾਜ ਰੋਡ, ਰਾਜਾਂ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ ਅਤੇ ਰਵਿਦਾਸ ਨਗਰ ਤੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਸਥਿਤ ਮੰਦਰ ਵਿਖੇ ਸੰਪਨ ਹੋਵੇਗੀ। ਇਸ ਤੋਂ ਪਹਿਲਾਂ ਦੋ ਪ੍ਰਭਾਤ ਫੇਰੀਆਂ ਲਗਾਈਆਂ ਜਾਣਗੀਆਂ। ਇੱਕ 23 ਮਾਰਚ ਨੂੰ ਜੋ ਕਿ ਹੀਰਾ ਜੱਟਾ ਮੁਹੱਲਾ ਦੇ ਮਾਤਾ ਨੈਣਾ ਦੇਵੀ ਮੰਦਰ ਤੋਂ ਸ਼ੁਰੂ ਹੋਵੇਗੀ ਅਤੇ ਦੂਸਰੀ 24 ਮਾਰਚ ਨੂੰ ਸਵੇਰੇ 5 ਵਜੇ ਸ਼ਿਵਾਲਾ ਪੰਡਿਤ ਜੈ ਦਿਆਲ ਟਰੱਸਟ ਘਾਸ ਮੰਡੀ ਤੋਂ।ਸ਼ੁਰੂ ਹੋਵੇਗੀ।