ਨਵਾਂਸ਼ਹਿਰ ’ਚ ਸ਼੍ਰੀ ਰਾਮ ਨੌਮੀ ਤੇ ਵਿਸ਼ਾਲ ਸ਼ੋਭਾ ਯਾਤਰਾ 25 ਨੂੰ
ਨਵਾਂਸ਼ਹਿਰ 'ਚ ਸ਼੍ਰੀ ਰਾਮ ਨੌਮੀ 'ਤੇ ਵਿਸ਼ਾਲ ਸ਼ੋਭਾ ਯਾਤਰਾ 25 ਨੂੰ
Publish Date: Thu, 05 Mar 2026 06:01 PM (IST)
Updated Date: Fri, 06 Mar 2026 04:06 AM (IST)

ਧਾਰਮਿਕ ਉਤਸਵ ਕਮੇਟੀ ਨੇ ਕੀਤੀ ਅਹਿਮ ਮੀਟਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਧਾਰਮਿਕ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਨੌਮੀ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਐਡਵੋਕੇਟ ਜੁਗਲ ਕਿਸ਼ੋਰ ਦੱਤਾ ਨੇ ਕਮੇਟੀ ਬਾਜ਼ਾਰ ਸਥਿਤ ਸਨੇਹੀ ਮੰਦਰ ਵਿਖੇ ਦੱਸਿਆ ਕਿ 25 ਮਾਰਚ ਨੂੰ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਮੰਦਰਾਂ ਅਤੇ ਸਮਾਜ ਸੇਵਕਾਂ ਦੇ ਪ੍ਰਤੀਨਿਧੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਵਿਸ਼ਾਲ ਸ਼ੋਭਾ ਯਾਤਰਾ ਰੇਲਵੇ ਰੋਡ, ਨਹਿਰੂ ਗੇਟ, ਪੁਰਾਣੀ ਕਚਹਿਰੀ, ਚੰਡੀਗੜ੍ਹ ਚੌਕ, ਆਰੀਆ ਸਮਾਜ ਰੋਡ, ਰਾਜਾਂ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ ਅਤੇ ਰਵਿਦਾਸ ਨਗਰ ਰਾਹੀਂ ਹੁੰਦਾ ਹੋਇਆ ਵਾਪਸ ਪੁਰਾਣੀ ਦਾਣਾ ਮੰਡੀ ਆਵੇਗਾ। ਇਸ ਤੋਂ ਪਹਿਲਾਂ 23 ਮਾਰਚ ਨੂੰ ਹੀਰਾ ਜੱਟਾ ਮੁਹੱਲਾ ਸਥਿਤ ਮਾਤਾ ਨੈਣਾ ਦੇਵੀ ਮੰਦਿਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ। ਦੂਜੀ ਪ੍ਰਭਾਤ ਫੇਰੀ 24 ਮਾਰਚ ਨੂੰ ਸਵੇਰੇ 5 ਵਜੇ ਸ਼ਿਵਾਲਾ ਪੰਡਿਤ ਜੈ ਦਿਆਲ ਟਰੱਸਟ ਘਾਸ ਮੰਡੀ ਤੋਂ ਕੱਢੀ ਜਾਵੇਗੀ। ਮੀਟਿੰਗ ’ਚ ਧਾਰਮਿਕ ਸੰਗਠਨਾਂ ਨੂੰ ਝਾਂਕੀਆਂ, ਰਿਫਰੈਸ਼ਮੈਂਟ, ਫਲੈਕਸ, ਬੈਂਡ ਸੰਗੀਤ, ਸਵਾਗਤ ਗੇਟ ਆਦਿ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪਰਵਿੰਦਰ ਬੱਤਰਾ, ਮੋਦ ਪ੍ਰਕਾਸ਼ ਪਾਠਕ, ਪ੍ਰੋ. ਅਜੀਤ ਸਰੀਨ, ਲਲਿਤ ਸ਼ਰਮਾ, ਕਰਮ ਚੰਦ, ਪ੍ਰਦੀਪ ਡਿੰਗਰਾ, ਗੋਵਰਧਨ ਦਾਸ, ਚਰਨਜੀਤ ਸਿੰਘ, ਵਿਨੋਦ ਚੋਪੜਾ, ਕ੍ਰਿਸ਼ਨ ਕੁਮਾਰ, ਅਕਸ਼ੈ ਪਾਠਕ, ਮਹੇਸ਼ ਦੱਤਾ, ਚੇਤਨ ਸ਼ਰਮਾ, ਸ਼ਵੇਤ ਸ਼ਰਮਾ, ਰਾਜਨ ਸੋਨੀ, ਪ੍ਰਦੀਪ ਖੰਨਾ, ਰਾਜੇਸ਼ ਭਾਰਦਵਾਜ, ਅਸ਼ੰਕ ਕੁਮਾਰ, ਵਿਪਨ ਕੁਮਾਰ ਹਾਜ਼ਰ ਸਨ।