ਕਿਸਾਨ ਜਥੇਬੰਦੀਆਂ ਨੇ ਬਛੂਆਂ ਟੋਲ ਪਲਾਜ਼ਾ ਤਿੰਨ ਘੰਟੇ ਕੀਤਾ ਫਰੀ
ਬੰਦੀ ਸਿੰਘਾਂ ਦੀ ਰਿਹਾਈ ਅਤੇ ਪੱਤਰਕਾਰਾਂ ਤੇ ਦਰਜ਼ ਝੂਠੇ ਮਾਮਲੇ ਵਾਪਸ ਕਰੇ ਸਰਕਾਰਾਂ-ਕਿਸਾਨ ਆਗੂ
Publish Date: Mon, 12 Jan 2026 05:03 PM (IST)
Updated Date: Tue, 13 Jan 2026 04:04 AM (IST)

ਬੰਦੀ ਸਿੰਘਾਂ ਦੀ ਰਿਹਾਈ ਤੇ ਪੱਤਰਕਾਰਾਂ ਤੇ ਦਰਜ ਝੂਠੇ ਮਾਮਲੇ ਵਾਪਸ ਕਰਨ ਸਰਕਾਰਾਂ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਬੰਦੀ ਸਿੰਘਾਂ ਦੀ ਰਿਹਾਈ ਤੇ ਪੱਤਰਕਾਰਾਂ ਦੇ ਦਰਜ ਝੂਠੇ ਕੇਸਾਂ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਟ੍ਰੇਡ ਯੂਨੀਅਨ, ਸਟੂਡੈਂਟ ਫੈਡਰੇਸ਼ਨ, ਕੌਮੀ ਕਿਸਾਨ ਯੂਨੀਅਨ ਨੇ ਟੋਲ ਪਲਾਜਾ ਬਛੂਆਂ ਵਿਖੇ 12 ਵਜੇ ਤੋਂ 3 ਵਜੇ ਤੱਕ ਟੋਲ ਫਰੀ ਰੱਖਿਆ। ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਅੜੀਅਲ ਵਤੀਰੇ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਸਾਫ ਨੀਅਤ ਨਾਲ ਲੋਕਾਂ ਨੂੰ ਇਨਸਾਫ਼ ਦੇਵੇ।।ਹੁਣ ਪੰਜਾਬ ਵਾਸੀ ਪਿਛੇ ਨਹੀਂ ਹਟਣਗੇ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਕਿਸਾਨੀ ਅੰਦੋਲਨ ਵਿਚ ਵੀ ਪੰਜਾਬ ਦੇ ਕਿਸਾਨਾਂ ਨੇ ਮੋਹਰੀ ਬਣ ਕੇ ਕਿਸਾਨ ਅੰਦੋਲਨ ਵਿਚ ਕਾਮਯਾਬੀ ਹਾਸਲ ਕੀਤੀ ਸੀ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਬੈਂਸ ਨੇ ਕਿਹਾ ਕਿ ਕਿ ਮੋਗਾ ਜ਼ਿਲ੍ਹੇ ਵਿਚ ਪੈਂਦੇ ਦਾਰਾਪੁਰ ਤੋਂ ਛਿੰਦਰ ਪਾਲ ਕੌਰ ਅਤੇ ਚਮਕੌਰ ਸਿੰਘ ਰੋਡੇ ਨੂੰ ਆਪਣੇ 35 ਸਾਥੀਆਂ ਸਮੇਤ ਜੋ ਸਰਕਾਰ ਨੇ ਗ੍ਰਿਫ਼ਤਾਰ ਕੀਤਾ ਹੈ। ਸਰਕਾਰ ਉਨ੍ਹਾਂ ਨੂੰ ਤੁਰੰਤ ਰਿਹਾਅ ਕਰੇ ਨਹੀਂ ਤਾਂ ਅਸੀਂ ਸਮੂਹ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਲਈ ਤਿਆਰ ਹਾਂ। ਇਸ ਮੌਕੇ ਮੁੱਖ ਬੁਲਾਰੇ ਕੌਮੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਔਜਲਾ, ਵਾਈਸ ਪ੍ਰਧਾਨ ਹਰਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਪਵਨ ਸ਼ਰਮਾ, ਬਲਕਾਰ ਸਿੰਘ, ਬਲਵੀਰ ਸਿੰਘ ਮਾਣੇਵਾਲ ਤਹਿਸੀਲ ਪ੍ਰਧਾਨ, ਕਸ਼ਮੀਰ ਸਿੰਘ ਢਿੱਲੋ, ਜਰਨੈਲ ਸਿੰਘ ਖ਼ਾਲਸਾ, ਅਵਤਾਰ ਸਿੰਘ ਤਾਰੀ, ਨਿਰਮਲ ਜੰਡੀ, ਗੁਰਬਖਸ਼ ਸਿੰਘ ਸ਼੍ਰੋਮਣੀ ਕਮੇਟੀ ਵਾਇਸ ਪ੍ਰਧਾਨ, ਜੋਗਿੰਦਰ ਸਿੰਘ ਅਟਵਾਲ ਸ਼੍ਰੋਮਣੀ ਅਕਾਲੀ ਦਲ ਆਗੂ, ਕੁਲਵਿੰਦਰ ਸਿੰਘ ਚਾਹਲ, ਕਾਮਰੇਡ ਦਰਸ਼ਨ ਸਿੰਘ ਭੱਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਜਰਾ, ਗੁਰਮੁਖ ਸਿੰਘ ਜਨਰਲ ਸਕੱਤਰ, ਹਰਵਿੰਦਰ ਸਿੰਘ ਟੌਂਸਾ, ਸਤਪਾਲ ਸਿੰਘ, ਚਰਨਜੀਤ ਸਿੰਘ ਜਮੀਤਗੜ੍ਹ, ਹਰਨੇਕ ਸਿੰਘ ਫੌਜੀ ਜਮੀਤਗੜ੍ਹ, ਜਰਨੈਲ ਸਿੰਘ ਪੰਥਕ ਸੇਵਾ ਸੰਸਥਾ ਦੁਆਬਾ, ਸਵਰਨ ਸਿੰਘ ਰਾਜੇਵਾਲ, ਸੁਰਿੰਦਰ ਬੈਂਸ ਕਿਰਤੀ ਕਿਸਾਨ ਯੂਨੀਅਨ, ਸੁਖਵੰਤ ਸਿੰਘ ਚੀਮਾ ਰਾਜੇਵਾਲ, ਅਵਤਾਰ ਸਿੰਘ ਤਾਰੀ ਕਿਰਤੀ ਕਿਸਾਨ ਯੂਨੀਅਨ, ਹਰਦੀਪ ਸਿੰਘ, ਭੁਪਿੰਦਰ ਸਿੰਘ ਬੜੈਚ ਕਿਰਤੀ ਕਿਸਾਨ ਯੂਨੀਅਨ, ਕੁਲਵਿੰਦਰ ਸਿੰਘ ਸ਼ਾਹਪੁਰ ਇਲਾਕਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਮੁਕੇਸ਼ ਕੁਮਾਰ ਡੈਮੋਕਰੇਟਿਕ ਮੁਲਾਜ਼ਮ, ਗੁਰਦੀਪ ਸਿੰਘ ਬਕਾਪੁਰ, ਸੰਮੀ ਜਲਾਲਪੁਰ ਅਕਾਲੀ ਦਲ, ਰਮੇਸ਼ ਸਿੰਘ ਭੱਟੀ ਅਕਾਲੀ ਦਲ, ਤਰਲੋਚਨ ਸਿੰਘ ਪਨਿਆਲੀ, ਮਾਸਟਰ ਚੰਦਰ ਸ਼ੇਖਰ ਡੀਟੀਐਫ ਬਲਾਚੌਰ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੰਦੀ ਸਿੰਘ ਅਤੇ ਪੰਜਾਬ ਸਰਕਾਰ ਨੇ ਪੱਤਰਕਾਰਾਂ ਨੂੰ ਜਲਦ ਰਿਹਾਅ ਨਾ ਕੀਤਾ ਤਾਂ ਅਸੀਂ ਵੱਡੇ ਸੰਘਰਸ਼ ਦਾ ਜਲਦੀ ਐਲਾਨ ਕਰਾਂਗੇ।