32 ਪੰਚਾਇਤਾਂ ਨੂੰ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਸਰਵਸੰਮਤੀ ਨਾਲ ਚੁਣੀਆਂ 32 ਪੰਚਾਇਤਾਂ ਨੂੰ ਸਰਕਾਰ ਵੱਲੋਂ 1.60 ਕਰੋੜ ਰੁਪਏ ਦੀ ਗ੍ਰਾਂਟ ਜਾਰੀ
Publish Date: Thu, 26 Feb 2026 05:37 PM (IST)
Updated Date: Fri, 27 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ (ਵਾਈਸ ਚੇਅਰਮੈਨ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ) ਲਲਿਤ ਮੋਹਨ ਪਾਠਕ ਵੱਲੋਂ ਹਲਕੇ ਚ ਸਰਵ-ਸੰਮਤੀ ਨਾਲ ਚੁਣੀਆਂ ਗਈਆਂ 32 ਗ੍ਰਾਮ ਪੰਚਾਇਤਾਂ ਨੂੰ 1.60 ਕਰੋੜ ਰੁਪਏ ਹਰੇਕ ਪੰਚਾਇਤ ਨੂੰ 5-5 ਲੱਖ ਰੁਪਏ ਦੀ ਉਤਸ਼ਾਹਤ ਰਾਸ਼ੀ ਦੇ ਚੈੱਕ ਭੇਂਟ ਕੀਤੇ। ਉੁਨ੍ਹਾਂ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਿੰਡਾਂ ਵਿਚੋਂ ਧੜੇਬੰਦੀ ਖ਼ਤਮ ਕਰਨ ਅਤੇ ਇਕਜੁੱਟਤਾ ਵਧਾਉਣ ਲਈ ਜਿਹੜੇ ਪਿੰਡ ਸਰਵਸੰਮਤੀ ਨਾਲ ਪੰਚਾਇਤਾਂ ਚੁਣਨਗੇ। ਉਨ੍ਹਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸੇ ਵਾਅਦੇ ਨੂੰ ਪੂਰਾ ਕਰਦਿਆਂ 32 ਪਿੰਡਾਂ ਨੂੰ ਇਹ ਰਾਸ਼ੀ ਸੌਂਪੀ ਗਈ ਹੈ ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਸਕੇ, ਜਿਨ੍ਹਾਂ ਪੰਚਾਇਤਾਂ ਨੂੰ ਚੈੱਕ ਸੌਂਪੇ ਗਏ ਉਨ੍ਹਾਂ ਚ ਆਲੋਵਾਲ, ਅਮਰਗੜ੍ਹ, ਬਘੌਰਾਂ, ਬੜਵਾ, ਭਾਨਮਜਾਰਾ, ਚਾਹੜ ਮਜਾਰਾ, ਚੱਕ ਇਲਾਹੀ ਬਖਸ਼, ਧੈਂਗੜਪੁਰ, ਹੁਸੈਨਪੁਰ, ਜਲਵਾਹਾ, ਕਿਸ਼ਨਪੁਰਾ, ਕੋਟ ਪੱਤੀ, ਮਹੱਦੀਪੁਰ ਕਲਾਂ, ਮਝੂਰ, ਮਲਕਪੁਰ, ਮਜਾਰਾ ਕਲਾਂ, ਨਾਈ ਮਜਾਰਾ, ਨੰਗਲ ਛਾਂਗਾ, ਪੱਲੀ ਉੱਚੀ, ਰਕਾਸਨ, ਰਾਮਗੜ, ਤਾਜੋਵਾਲ, ਊਧੋਵਾਲ, ਉਸਮਾਨਪੁਰ, ਉਟਾਲ, ਚੱਕਦਾਣਾ, ਨੰਗਲ ਜੱਟਾਂ, ਕੰਗ, ਦੁਧਾਲਾ, ਭਾਰਟਾ ਕਲਾਂ, ਬੈਰਸਾਲ, ਲਾਲੇਵਾਲ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪਿੰਡਾਂ ਵਿਚ ਸਦਭਾਵਨਾ ਦਾ ਮਾਹੌਲ ਬਣੇਗਾ ਅਤੇ ਚੋਣਾਂ ਦੌਰਾਨ ਪੈਦਾ ਹੋਣ ਵਾਲੀ ਆਪਸੀ ਖਿੱਚੋਤਾਣ ਵੀ ਖ਼ਤਮ ਹੋਵੇਗੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗਗਨ ਅਗਨੀਹੋਤਰੀ, ਮਨਦੀਪ ਅਟਵਾਲ, ਤਜਿੰਦਰਪਾਲ ਤੇਜਾ, ਵਿਨੋਦ ਕੁਮਾਰ, ਕਰਨ ਦੱਤ, ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।