ਬਿਜਲੀ ਦਫ਼ਤਰ ਔੜ ਤੋਂ ਕਰੀਬ 3 ਲੱਖ ਤੋਂ ਵੱਧ ਦਾ ਸਾਮਾਨ ਚੋਰੀ
ਬਿਜਲੀ ਦਫ਼ਤਰ ਔੜ ਤੋਂ ਕਰੀਬ 3 ਲੱਖ ਤੋਂ ਵੱਧ ਦਾ ਸਮਾਨ ਚੋਰੀ
Publish Date: Sat, 28 Feb 2026 05:52 PM (IST)
Updated Date: Sun, 01 Mar 2026 04:07 AM (IST)
ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ ਕੀਤਾ ਮਾਮਲਾ ਦਰਜ ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਸਬਾ ਔੜ ਵਿਖੇ ਬਿਜਲੀ ਦਫਤਰ ਵਿਚੋਂ ਕਰੀਬ 3 ਲੱਖ ਤੋਂ ਵੱਧ ਦਾ ਸਮਾਨ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਔੜ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਹੇਮ ਰਾਜ ਨੇ ਦੱਸਿਆ ਕਿ ਪਰਮੇਸ ਕੁਮਾਰ ਤਨੇਜਾ ਸਹਾਇਕ ਕਾਰਕਾਰੀ ਇੰਜੀ ਉਪ ਮੰਡਲ ਔੜ ਨੇ ਬਿਜਲੀ ਦਫਤਰ ਔੜ ਦੇ ਜੇਈਜ਼ ਦੇ ਕਮਰੇ/ਸਟੋਰਾਂ ਵਿੱਚੋਂ ਮਿਤੀ 24/25 ਫਰਵਰੀ ਦੀ ਦਰਮਿਆਨੀ ਰਾਤ ਨੂੰ ਹੋਏ ਸਮਾਨ ਦੀ ਚੋਰੀ ਸਬੰਧੀ ਸ਼ਿਕਾਇਤ ਅਨੁਸਾਰ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਨੂੰ ਜੇਈਜ਼ ਦੇ ਕਮਰਿਆਂ/ਸਟੋਰ ਦੇ ਤਾਲੇ/ਹੁਕਾਂ ਨੂੰ ਤੋੜ ਕੇ ਅੰਦਰੋਂ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਪਾਵਰਕਾਮ ਮਹਿਕਮੇ ਦਾ ਲੱਗਭਗ 291972 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਬਿਜਲੀ ਦਫਤਰ ਤੋ ਚੋਰੀ ਕਰਨ ਤੇ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਧਾਰਾ 303(2), 305, 331(4) ਬੀਐਨਐੱਸ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।