ਗਿਆਨੀ ਓਂਕਾਰ ਸਿੰਘ ਗੜ੍ਹਪਧਾਣਾ ਦਾ ਕੀਤਾ ਸਨਮਾਨ
ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਦਾ ਕੀਤਾ ਸਨਮਾਨ
Publish Date: Tue, 10 Mar 2026 04:45 PM (IST)
Updated Date: Wed, 11 Mar 2026 04:01 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਵੱਲੋਂ ਵਿਦੇਸ਼ ਤੋਂ ਪਰਤੇ ਪ੍ਰਸਿੱਧ ਕਥਾਵਾਚਕ ਗੋਲਡ ਮੈਡਲਿਸਟ ਗਿਆਨੀ ਓਂਕਾਰ ਸਿੰਘ ਗੜ੍ਹਪਧਾਣਾ ਨੂੰ ਅੰਮ੍ਰਿਤਬਾਣੀ ਭਵਨ ਨਵਾਂਸ਼ਹਿਰ ਵਿਖੇ ਸਨਮਾਨਿਤ ਕੀਤਾ। ਟਰੱਸਟ ਦੇ ਪ੍ਰਧਾਨ ਸੱਤਪਾਲ ਸਾਹਲੋਂ ਨੇ ਉਨ੍ਹਾਂ ਵੱਲੋਂ ਕੀਤੇ ਧਾਰਮਿਕ ਪ੍ਰਚਾਰ ਦੀ ਜਾਣਕਾਰੀ ਦਿੱਤੀ। ਗਿਆਨੀ ਉਂਕਾਰ ਸਿੰਘ ਨੇ ਆਪਣੇ ਵਿਦੇਸ਼ ਰਹਿੰਦਿਆਂ ਕੌੜੇ-ਮਿੱਠੇ ਤਜਰਬੇ ਦੱਸੇ। ਉਨ੍ਹਾਂ ਕਿਹਾ ਕਿ ਉਹ ਹੁਣ ਆਪਣੇ ਦੇਸ਼ ਵਿਚ ਰਹਿ ਕੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਨਗੇ। ਇਸ ਮੌਕੇ ਪਰਮਜੀਤ ਮਹਾਲੋਂ, ਮਾ. ਹਰਬਲਾਸ, ਰੇਸ਼ਮ ਸਿੰਘ ਐਡਵੋਕੇਟ, ਹਰਮੇਸ਼ ਥਾਦੀਆਂ, ਅਵਤਾਰ ਮਹਿੰਦੀਪੁਰ, ਪ੍ਰਸ਼ੋਤਮ ਲਾਲ, ਗਿਆਨ ਚੰਦ, ਹਰਮੇਸ਼ ਮੇਸ਼ੀ, ਸੱਤਪਾਲ ਬੇਲੀ, ਗੋਬਿੰਦ ਗੜ੍ਹਪਧਾਣਾ, ਦਰਸ਼ਨ ਰਾਮ ਪੱਲੀ ਉੱਚੀ, ਭੀਰਾ ਮੰਢਾਲੀ, ਰਛਪਾਲ ਬਿੱਟੂ, ਨੀਲਮ ਰਾਣੀ, ਗੁਰਪ੍ਰੀਤ ਕੌਰ ਹਾਜ਼ਰ ਸਨ।