ਰਾਜਾ ਸਾਹਿਬ ਸਕੂਲ ’ਚ ਆਮ ਗਿਆਨ ਮੁਕਾਬਲੇ ਕਰਵਾਏ
ਰਾਜਾ ਸਾਹਿਬ ਸਕੂਲ ਵਿਚ ਆਮ ਗਿਆਨ ਮੁਕਾਬਲੇ ਕਰਵਾਏ
Publish Date: Fri, 06 Feb 2026 04:03 PM (IST)
Updated Date: Fri, 06 Feb 2026 04:05 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਵਿਦਿਆਰਥੀਆਂ ਵਿਚ ਗੁਣਾਤਮਿਕ ਤੇ ਬੋਧਿਕ ਵਿਕਾਸ ਨੂੰ ਵਧਾਉਣ ਹਿੱਤ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਅੰਤਰ ਸਕੂਲ ਆਮ ਗਿਆਨ ਮੁਕਾਬਲੇ ਕਰਵਾਏ। ਵਿਲੀਅਮ ਸ਼ੇਕਸਪੀਅਰ ਹਾਊਸ, ਵਿਲੀਅਮ ਵਰਡਸਵਰਥ ਹਾਊਸ, ਜੇਨ ਆਸਟਿਨ ਹਾਊਸ, ਐਮਿਲੀ ਬੌਟੇ ਹਾਊਸ ਦੇ ਗਰੁੱਪ ਬਣਾਏ ਗਏ। ਜਿਸ ਵਿੱਚ ਇਤਿਹਾਸ, ਮਨੋਵਿਗਿਆਨ, ਭੂਗੋਲ ਗਰਾਮਰ, ਗਣਿਤ, ਚਾਲੂ ਮਾਮਲੇ ਆਰਥਿਕ ਸਮਾਜਿਕ ਵਿਸ਼ਿਆ ਤੇ ਵਿਦਿਆਰਥੀਆਂ ਵਿਚ ਹੋਏ ਮੁਕਾਬਲੇ ਬਹੁਤ ਦਿਲਚਸਪ ਸਨ। ਵਿਦਿਆਰਥੀਆਂ ਨੇ ਵਧੀਆ ਢੰਗ ਨਾਲ ਆਪਣੇ ਗਿਆਨ ਸੂਝਬੂਝ ਦਾ ਪ੍ਰਗਟਾ ਕੀਤਾ। ਅੰਤ ਵਿਚ ਜੇਨ ਆਸਟਿਨ ਹਾਊਸ ਦੀ ਟੀਮ ਜੇਤੂ ਰਹੀ। ਸਕੂਲ ਮੈਨੇਜਰ ਕਮਲਜੀਤ ਸਿੰਘ ਨੇ ਨਗਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਨਰਿੰਦਰ ਕੌਰ, ਬਲਵੀਰ ਕੌਰ, ਸੀਮਾ ਰਾਣੀ, ਅਜੇ ਕੁਮਾਰ, ਨਰਿੰਦਰਪਾਲ ਸਿੰਘ, ਇਕਬਾਲ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ ਹਾਜ਼ਰ ਸਨ।