ਆਜ਼ਾਦੀ ਕੋਈ ਤੋਹਫ਼ਾ ਨਹੀਂ ਸਗੋਂ ਲਹੂ ਨਾਲ ਲਿਖੀ ਇਬਾਰਤ : ਬਾਗੀ, ਗਰਚਾ
ਆਜ਼ਾਦੀ ਕੋਈ ਤੋਹਫ਼ਾ ਨਹੀਂ ਸਗੋਂ ਲਹੂ ਨਾਲ ਲਿਖੀ ਇਤਿਹਾਸਕ ਇਬਾਰਤ ਹੈ-ਬਾਗੀ, ਗਰਚਾ
Publish Date: Sun, 25 Jan 2026 04:04 PM (IST)
Updated Date: Mon, 26 Jan 2026 04:04 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਪਵਿੱਤਰ ਸਰਜ਼ਮੀਨ ਲਈ ਹੱਸਦੇ-ਹੱਸਦੇ ਆਪਣੀ ਜ਼ਿੰਦਗੀ ਨਿਛਾਵਰ ਕਰਨ ਵਾਲੇ ਅਮਰ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਵਾਇਸ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਆਜ਼ਾਦੀ ਕੋਈ ਤੋਹਫ਼ਾ ਨਹੀਂ, ਸਗੋਂ ਲਹੂ ਨਾਲ ਲਿਖੀ ਇਤਿਹਾਸਕ ਇਬਾਰਤ ਹੈ, ਜਿਸ ਦੀ ਰੱਖਿਆ ਕਰਨਾ ਹਰ ਨਾਗਰਿਕ ਦਾ ਪਵਿੱਤਰ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਭਗਤੀ ਸਿਰਫ਼ ਤਿਰੰਗਾ ਲਹਿਰਾਉਣ ਜਾਂ ਨਾਅਰੇ ਲਗਾਉਣ ਤੱਕ ਸੀਮਿਤ ਰਹਿ ਜਾਵੇ, ਤਾਂ ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਬੇਇਨਸਾਫ਼ੀ ਹੈ। ਸੱਚੀ ਦੇਸ਼ ਸੇਵਾ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਸਫਾਈ, ਇਮਾਨਦਾਰੀ ਅਤੇ ਅਨੁਸ਼ਾਸਨ ਨੂੰ ਆਪਣੀ ਜ਼ਿੰਦਗੀ ਦਾ ਹਿਸਾ ਬਣਾਈਏ, ਭ੍ਰਿਸ਼ਟਾਚਾਰ ਅਤੇ ਸਮਾਜਕ ਕੁਰੀਤੀਆਂ ਖ਼ਿਲਾਫ਼ ਨਿਡਰ ਹੋ ਕੇ ਖੜੇ ਹੋਈਏ ਅਤੇ ਹਰ ਦੁੱਖੀ ਦੀ ਢਾਲ ਬਣੀਏ। ਉਨ੍ਹਾਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਅਤੇ ਜੋ ਇਸ ਰਾਹ ਤੇ ਤੁਰਦਾ ਹੈ ਉਹੀ ਆਪਣੀ ਸਰਜ਼ਮੀਨ ਦਾ ਸੱਚਾ ਸੁਪੁੱਤਰ ਮਾਣ ਪ੍ਰਾਪਤ ਕਰੇਗਾ। ਇਸ ਮੌਕੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਰਗਰਮ ਅਤੇ ਸਮਰਪਿਤ ਮੈਂਬਰ ਜੀਵਨ ਦਾਸ ਕੌਸ਼ਲ, ਰਣਜੀਤ ਸਿੰਘ ਕੰਦੋਲਾ, ਡਾ. ਧਰਮਜੀਤ ਸਿੰਘ ਵਾਇਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸਰਬਜੀਤ ਸਿੰਘ ਬੇਦੀ, ਸੁੱਖਵਿੰਦਰ ਸਿੰਘ ਧਾਮੀ, ਗੁਰਬਕਸ਼ ਰਾਮ ਐੱਸਡੀਓ ਸਬ ਅਰਬਨ ਬੰਗਾ, ਰਾਮ ਤੀਰਥ ਮੈਨੇਜਿੰਗ ਡਾਇਰੈਕਟਰ, ਡੇ ਡ੍ਰੀਮ ਐਮੀਗ੍ਰੇਸ਼ਨ ਵਰਲਡ, ਹਰਪ੍ਰੀਤ ਸਿੰਘ ਫਾਇਨੈਂਸ ਸਕੱਤਰ, ਭੂਪੇਸ਼ ਕੁਮਾਰ, ਡਾ. ਪਰਮਜੀਤ ਸਿੰਘ ਬਾਗਬਾਨੀ ਵਿਭਾਗ, ਹਰਮਨਪ੍ਰੀਤ ਸਿੰਘ ਰਾਣਾ ਏਐੱਸ ਫਰੋਜ਼ਨ ਫੂਡਜ਼ ਨਾਗਰਾ, ਰਣਵੀਰ ਸਿੰਘ ਰਾਣਾ ਸੈਕਟਰੀ, ਬਲਵਿੰਦਰ ਸਿੰਘ ਪਾਂਧੀ, ਸ਼ਮਸ਼ੇਰ ਸਿੰਘ ਝਿੱਕਾ ਪਾਸਟ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਬਾਰ ਐਸੋਸਸ਼ਨ ਨਵਾਂਸ਼ਹਿਰ ਆਦਿ ਨੇ ਵੀ ਇਕਸੁਰ ਵਿਚ ਇਹ ਸੰਕਲਪ ਦੁਹਰਾਇਆ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਮੈਂਬਰ ਹਮੇਸ਼ਾ ਦੇਸ਼, ਸਮਾਜ ਅਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਰਹਿਣਗੇ।