ਮੁਫ਼ਤ ਹੁਨਰ ਸਿਖਲਾਈ ਰਜਿਸਟ੍ਰੇਸ਼ਨ ਕੈਂਪ ਲਾਇਆ
ਸੜੋਆ ਵਿਖੇ ਮੁਫ਼ਤ ਹੁਨਰ ਸਿਖਲਾਈ ਰਜਿਸਟ੍ਰੇਸ਼ਨ ਕੈਂਪ ਲਗਾਇਆ
Publish Date: Thu, 19 Feb 2026 04:32 PM (IST)
Updated Date: Fri, 20 Feb 2026 04:04 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਪਿੰਡ ਸੜੋਆ ਵਿਖੇ ਮੁਫਤ ਹੁਨਰ ਸਿਖਲਾਈ ਰਜਿਸਟ੍ਰੇਸ਼ਨ ਕੈਂਪ ਆਰੀਅਨਜ਼ ਐਜੂਕੇਸ਼ਨਲ ਟਰੱਸਟ ਡੀਡੀਯੂ ਜੀਕੇਵਾਈ ਸੈਂਟਰ ਦੁਆਬਾ ਗਰੁੱਪ ਆਫ ਕਾਲਜ ਛੋਕਰਾਂ ਰਾਹੋਂ ਵੱਲੋਂ ਲਗਾਇਆ। ਕੈਂਪ ਮੁਖੀ ਰਾਜ ਕੁਮਾਰ ਅਤੇ ਉਦਯ ਸਬਰਵਾਲ ਨੇ ਦੱਸਿਆ ਕਿ ਇਹ ਕੈਂਪ ਸਰਕਾਰ ਵੱਲੋਂ ਮੁਫ਼ਤ ਲਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਹੈ ਆਪਣੇ ਸੁਪਨੇ ਕਰੋ ਸਾਕਾਰ, ਮੁਫਤ ਸਿਖਲਾਈ ਨਾਲ ਪਾਓ ਰੁਜ਼ਗਾਰ ਹੈ। ਕੈਂਪ ਦਾ 10ਵੀਂ ਤੇ 12ਵੀਂ ਪਾਸ ਮੁੰਡੇ-ਕੁੜੀਆਂ ਜਿਨ੍ਹਾਂ ਦੀ ਉਮਰ 18 ਤੋਂ ਲੈ ਕੇ 35 ਸਾਲ ਤੱਕ ਹੈ, ਉਹ ਇਹ ਕੋਰਸ ਕਰ ਸਕਦੇ ਹਨ। ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਵੱਲੋਂ ਡੀਡੀਯੂ ਜੀਕੇਵਾਈ ਅਧੀਨ ਪਿੰਡਾਂ ਦੇ ਗਰੀਬ ਪਰਿਵਾਰਾਂ ਦੇ ਬੇਰੋਜ਼ਗਾਰ ਲੜਕੇ ਅਤੇ ਲੜਕੀਆਂ ਲਈ ਮੁਫਤ ਸਿਖਲਾਈ ਯੋਜਨਾ ਤਹਿਤ ਦੁਆਬਾ ਗਰੁੱਪ ਆਫ ਕਾਲਜ਼ਿਜ਼, ਛੋਕਰਾਂ ਵਿਖੇ ਮਲਟੀ ਸਕਿੱਲ ਟੈਕਨੀਸ਼ੀਅਨ ਅਤੇ ਰਿਟੇਲ ਸੇਲਜ਼ ਅਸਿਸਟੈਂਟ ਲਈ ਇੱਕ ਸਿਖਲਾਈ ਕੇਂਦਰ ਚਲਾਇਆ ਜਾ ਰਿਹਾ ਹੈ। ਕੈਂਪ ਦੌਰਾਨ ਕੰਪਿਊਟਰ ਕੋਰਸ, ਅੰਗਰੇਜ਼ੀ ਬੋਲਣਾ, ਸੋਫਟ ਸਕਿਲ ਕੋਰਸ ਕਰਵਾਏ ਜਾਂਦੇ ਹਨ ਤੇ ਕੋਰਸ ਕਰਨ ਵਾਲਿਆਂ ਨੂੰ ਮੁਫਤ ਵਰਦੀ, ਮੁਫਤ ਰਹਿਣਾ, ਮੁਫ਼ਤ ਖਾਣਾ, ਮੁਫਤ ਕਿਤਾਬਾਂ ਤੇ ਵਰਦੀ ਦਿੱਤੀ ਜਾਂਦੀ ਹੈ। ਕੋਰਸ ਤੋਂ ਬਾਅਦ ਲੜਕੇ ਤੇ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਤੇ ਉਨ੍ਹਾਂ ਦੀ ਪੱਕੀ ਨੌਕਰੀ ਲਗਵਾਈ ਜਾਂਦੀ ਹੈ। ਪਿੰਡ ਸੜੋਆ ਅਤੇ ਹੋਰ ਪਿੰਡਾਂ ਦੇ ਬੱਚਿਆਂ ਨੇ ਆਪਣੇ ਫਾਰਮ ਭਰਵਾਏ। ਟੀਮ ਵਿਚ ਉਦਯ ਸਬਰਵਾਲ, ਰਾਜ ਕੁਮਾਰ, ਨਵਜੋਤ, ਨਰਿੰਦਰ ਰੱਲ, ਸ਼ਭਾ, ਅਮਨਦੀਪ ਕੌਰ, ਨੀਤੂ ਸ਼ਾਮਲ ਸਨ। ਇਸ ਮੌਕੇ ਰਾਜੀਵ ਕੁਮਾਰ ਪੁੰਨੂ ਸਰਪੰਚ, ਸੁਰਿੰਦਰ ਪਾਲ ਪੰਚ, ਅਮਰੀਕ ਚੰਦ ਟੋਰੋਵਾਲ, ਮਨਜੀਤ ਕੌਰ ਪੰਚ, ਸੋਨੀਆ ਦੇਵੀ ਪੰਚ, ਜਤਿੰਦਰ ਕੌਰ ਪੰਚ, ਹੇਮਾ ਰਾਣੀ ਪੰਚ, ਸੋਹਣ ਲਾਲ ਸਹਿਜਪਾਲ, ਸੁੱਚਾ ਸਿੰਘ, ਸੇਵਾ ਰਾਣਾ, ਕਮਲਜੀਤ ਫੌਜੀ, ਵਿਪਨ ਜਗੋਤਾ, ਦੀਪਕ ਕੌਸ਼ਲ, ਜਰਨੈਲ ਜੈਲੀ, ਸੂਬੇਦਾਰ ਵੈਦ ਪ੍ਰਕਾਸ਼ ਸਾਬਕਾ ਪੰਚ, ਚਮਨ ਲਾਲ ਸਾਬਕਾ ਪੰਚ, ਵਿਜੈ ਸਾਹਿਗਲ, ਵਿਜੈ ਪੰਡਿਤ ਆਦਿ ਹਾਜ਼ਰ ਸਨ। ਸਰਪੰਚ ਰਾਜੀਵ ਕੁਮਾਰ ਪੰਨੂ ਸੜੋਆ ਨੇ ਟੀਮ ਦਾ ਧੰਨਵਾਦ ਕੀਤਾ।