400 ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ
ਪਿੰਡ ਮੋਰੋਂ 'ਚ 400 ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ
Publish Date: Sun, 15 Mar 2026 04:25 PM (IST)
Updated Date: Mon, 16 Mar 2026 04:01 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਪਿੰਡ ਮੋਰੋਂ ਦੇ ਡੇਰਾ ਕੁੱਲੀਆਂ ਵਿਖੇ ਸੰਤ ਹਰਨਾਮ ਸਿੰਘ ਦੀ ਨਿੱਘੀ ਯਾਦ ਵਿਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ। ਇਸ ਕੈਂਪ ਦਾ ਉਦਘਾਟਨ ਸੰਤ ਨਿਰੰਤਰ ਪ੍ਰਕਾਸ਼ ਵੱਲੋਂ ਕੀਤਾ। ਇਸ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਸਿਹਤ ਦਾ ਮੁਆਇਨਾ ਕੀਤਾ ਅਤੇ ਲੱਗਭਗ 400 ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਮੈਡੀਕਲ ਕੈਂਪ ਵਿਚ ਡਾ. ਗੁਰਪ੍ਰੀਤ ਸਾਧਪੁਰੀ, ਡਾ. ਜੀਵਨ ਕੁਮਾਰ, ਰਵਿੰਦਰ ਹਰਬਲ ਸਟੋਰ ਬੰਗਾ, ਵੈਦ ਸੁਖਬੀਰ ਸਿੰਘ ਦੇ ਡਾਕਟਰਾਂ ਦੀ ਸਮੁੱਚੀ ਟੀਮ ਨੇ ਇਸ ਕੈਂਪ ਚ ਸੇਵਾਵਾਂ ਨਿਵਾਈਆਂ। ਇਸ ਮੌਕੇ ਸੰਤ ਨਿਰੰਤਰ ਪ੍ਰਕਾਸ਼, ਬੀਬੀ ਜਗਜੀਤ ਕੌਰ, ਰਣਦੀਪ ਕੌਰ ਫਗਵਾੜਾ, ਬਾਬਾ ਜੋਗਿੰਦਰ ਸਿੰਘ, ਬਾਬਾ ਸ਼ੀਤਲ ਸਿੰਘ, ਸੁਰਜੀਤ ਕੁਮਾਰ, ਵੀਨਾ ਰਾਣੀ, ਕੇਵਲ ਕ੍ਰਿਸ਼ਨ, ਸ੍ਰਿਸ਼ਟਾ ਦੇਵੀ, ਤਰਲੋਚਨ ਸਿੰਘ, ਰੇਸ਼ਮ ਕੌਰ ਬੀਬੀ ਮਨਜੀਤ ਕੌਰ ਲੁਧਿਆਣਾ, ਸੁਖਵਿੰਦਰ ਸਿੰਘ ਜਲਾਲਾਬਾਦ ਤੋਂ ਇਲਾਵਾ ਹੋਰ ਸੰਗਤਾਂ ਨੇ ਵਿਸ਼ੇਸ਼ ਤੌਰ ’ਤੇ ਸੇਵਾ ਨਿਭਾਈ।