ਸਕੋਹਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
ਸਕੋਹਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Wed, 11 Feb 2026 03:58 PM (IST)
Updated Date: Thu, 12 Feb 2026 04:00 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਆਯੂਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਮੁਖੀ ਹੋਮਿਓਪੈਥੀ ਪੰਜਾਬ, ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਸਰਬਜੀਤ ਕੌਰ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਸਿੰਘ ਸਭਾ ਸਕੋਹਪੁਰ ਵਿਖੇ 11 ਫਰਵਰੀ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਿਸ ਦਾ ਉਦਘਾਟਨ ਸਰਪੰਚ ਪ੍ਰਭਦੀਪ ਸਿੰਘ ਤੇ ਪੰਚਾਇਤ ਮੈਂਬਰਾਂ ਨੇ ਕੀਤਾ। ਕੈਂਪ ਦੌਰਾਨ ਡਾ. ਰਮਨਦੀਪ ਕੁਮਾਰ ਤੇ ਡਾ. ਅਮਰਪ੍ਰੀਤ ਕੌਰ ਢਿਲੋਂ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਆਯੁਰਵੇਦ ਦਵਾਈਆਂ ਦਿੱਤੀਆਂ। ਹੋਮਿਓਪੈਥੀ ਵਿਭਾਗ ਵੱਲੋਂ ਡਾ. ਹਰਦੀਪ ਸਿੰਘ ਤੇ ਡਾ. ਅਮਰਿੰਦਰ ਸਿੰਘ ਨੇਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਹਰਜਿੰਦਰ ਸਿੰਘ ਤੇ ਸਤੀਸ਼ ਫਾਰਮਾਸਿਸਟ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਆਯੁਰਵੈਦਿਕ ਵਿਭਾਗ ਵੱਲੋਂ 409 ਅਤੇ ਹੋਮਿਓਪੈਥੀ ਵਿਭਾਗ ਵੱਲੋਂ 279 ਮਰੀਜ਼ਾਂ ਦਾ ਚੈੱਕ-ਅਪ ਕੀਤਾ ਗਿਆ। ਕੈਂਪ ਇੰਚਾਰਜ ਡਾ. ਸ਼ੁਭਕਾਮਨਾ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਦੀਪਕ ਚੋਪੜਾ ਅਤੇ ਜੋਤੀ ਯੋਗਾ ਇੰਸਟਰਕਟਰ ਵੱਲੋਂ ਯੋਗਾ ਕਰਵਾਇਆ ਗਿਆ। ਇਸ ਮੌਕੇ ਮੋਹਨ ਲਾਲ, ਰੇਵਲ ਸਿੰਘ, ਜੋਗਾ ਸਿੰਘ, ਕੁਲਜੀਤ ਕੌਰ, ਬਲਦੇਵ ਸਿੰਘ, ਭਾਗ ਮੱਲ ਤੇ ਪਤਵੰਤੇ ਹਾਜ਼ਰ ਸਨ।