ਲਧਾਣਾ ਝਿੱਕਾ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ
ਲਧਾਣਾ ਝਿੱਕਾ ਵਿਖੇ ਮੁਫ਼ਤ ਮੈਡੀਕਲ ਕੈਂਪ ਆਯੋਜਿਤ
Publish Date: Tue, 17 Feb 2026 08:11 PM (IST)
Updated Date: Wed, 18 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਰੋਟ. ਦਿਲਬਾਗ ਸਿੰਘ ਬਾਗੀ ਤੇ ਉਨ੍ਹਾਂ ਦੇ ਭਤੀਜੇ ਜਤਿੰਦਰ ਸਿੰਘ ਇਟਲੀ ਵੱਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਆਪਣੇ ਸਵ. ਮਾਤਾ ਲਛਮਣ ਕੌਰ, ਸਵ. ਪਿਤਾ ਮਨੀ ਸਿੰਘ ਅਤੇ ਵੱਡੇ ਭਰਾ ਸ਼ਿੰਗਾਰਾ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਲਧਾਣਾ ਝਿੱਕਾ ਵਿਖੇ ਅੱਖਾਂ ਅਤੇ ਦੰਦਾਂ ਦਾ ਮੁਫ਼ਤ ਮੈਡੀਕਲ ਕੈਂਪ ਆਯੋਜਿਤ ਕੀਤਾ। ਜਿਸ ਵਿਚ 356 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ। ਅੱਖਾਂ ਦੇ ਮਾਹਰ ਡਾ. ਦੇਵ ਅਸ਼ੀਸ਼ ਆਈ ਸਰਜਨ ਸੇਠ ਹਸਪਤਾਲ ਮੁਕੰਦਪੁਰ ਰੋਡ ਬੰਗਾ ਨੇ ਨਿਸ਼ਕਾਮ ਸੇਵਾਵਾਂ ਨਿਭਾਈਆਂ ਅਤੇ ਦੰਦਾਂ ਦੀ ਜਾਂਚ ਡਾ. ਵੰਦਨਾ ਮੂੰਗਾ ਅਤੇ ਡਾ. ਨਵਨੀਤ ਕੌਰ ਕਰਨਾਣਾ ਵੱਲੋਂ ਕੀਤੀ ਗਈ। ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ 103 ਮਰੀਜਾਂ ਨੂੰ ਐਨਕਾਂ ਦਿੱਤੀਆਂ ਗਈਆਂ। 35 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ ਗਏ। ਮੁੱਖ ਮਹਿਮਾਨ ਦੇ ਤੌਰ ਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਪਹੁੰਚੇ ਤੇ ਪ੍ਰਧਾਨਗੀ ਡਾ. ਸੁੱਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵੱਜੋਂ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਆਪ, ਹਰਜੋਤ ਕੌਰ ਲੋਹਟੀਆ ਵਾਇਸ ਚੇਅਰਪਰਸਨ ਐੱਸਸੀ ਕਮਿਸ਼ਨ ਅਤੇ ਉਘੇ ਸਮਾਜ ਸੇਵੀ ਹਰਦੇਵ ਸਿੰਘ ਕਾਹਮਾ ਹਾਜ਼ਰ ਸਨ। ਦਿਲਬਾਗ ਸਿੰਘ ਬਾਗੀ ਨੇ ਸਭ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੀਤਕਾਰ ਅਮਰਦੀਪ ਬੰਗਾ ਨੇ ਬਖੂਬੀ ਨਿਭਾਈ। ਗਾਇਕ ਜੋਗਿੰਦਰ ਪਾਲ ਮੱਲ ਨੇ ਸਮਾਜਕ ਬੁਰਾਈਆਂ ਖ਼ਿਲਾਫ਼ ਪ੍ਰੇਰਣਾਦਾਇਕ ਗੀਤ ਪੇਸ਼ ਕੀਤੇ। ਲੇਖਕ ਨਰਿੰਦਰ ਮਾਹੀ ਨੇ ਬਾਪ ਬਾਰੇ ਇੱਕ ਕਵਿਤਾ ਪੇਸ਼ ਕਰਕੇ ਵਾਹ ਵਾਹੀ ਖੱਟੀ। ਇਸ ਮੌਕੇ ਸਰਪੰਚ ਸਤਵੰਤ ਕੌਰ, ਗੁਰਦੀਪ ਸਿੰਘ ਪੰਚ, ਸਤਨਾਮ ਸਿੰਘ ਪੰਚ, ਨਰਿੰਦਰ ਸਿੰਘ ਨਿੰਦੀ, ਨਿਰਮਲਜੀਤ ਸੋਨੂੰ, ਦਿਲਬਾਗ ਸਿੰਘ, ਨਿਰਮਲ ਕੌਰ ਸਾਬਕਾ ਸਰਪੰਚ, ਜਸਵੀਰ ਸਿੰਘ, ਸੁੱਚਾ ਸਿੰਘ, ਮਨਜੀਤ ਕੌਰ, ਡਾ. ਤਨਵੀਨ ਕੌਰ ਚੇੜਾ, ਗੁਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰਜੀਤ ਸਿੰਘ, ਪਿਆਰਾ ਸਿੰਘ ਨੂਰਪੁਰੀ, ਮਨਜੀਤ ਸਿੰਘ ਨਾਮਧਾਰੀ ਪੰਚ, ਸ਼ਮਿੰਦਰ ਸਿੰਘ ਗਰਚਾ, ਡਾ. ਧਰਮਜੀਤ ਸਿੰਘ, ਗੁਰਬਖਸ਼ ਰਾਮ, ਜੀਵਨ ਦਾਸ ਕੌਸ਼ਲ, ਰਣਜੀਤ ਸਿੰਘ ਕੰਦੋਲਾ, ਹਰਮਿੰਦਰ ਸਿੰਘ ਲੱਕੀ, ਦਵਿੰਦਰ ਕੁਮਾਰ, ਬਖ਼ਸ਼ੀਸ਼ ਸਿੰਘ ਮਾਨ, ਸ਼ਮਸ਼ੇਰ ਸਿੰਘ ਸ਼ੇਰਾ, ਸਰਬਜੀਤ ਸਿੰਘ ਬੇਦੀ, ਸੁੱਖਵਿੰਦਰ ਸਿੰਘ ਧਾਮੀ, ਕਰਮਜੀਤ ਸਿੰਘ ਹਾਜ਼ਰ ਸਨ।